ਸੁਪਰਓਵਰ 'ਚ ਰਬਾਡਾ ਨੇ 147 km/h ਦੀ ਰਫਤਾਰ ਨਾਲ ਕੀਤਾ ਰਸੇਲ ਨੂੰ ਬੋਲਡ, ਦੇਖੋ ਵੀਡੀਓ
Sunday, Mar 31, 2019 - 06:23 PM (IST)

ਨਵੀਂ ਦਿੱਲੀ— ਆਈ. ਪੀ. ਐੱਲ ਸੀਜ਼ਨ-12 ਦਾ ਫਿਰੋਜਸ਼ਾਹ ਕੋਟਲਾ 'ਚ ਹੋਇਆ ਦਿੱਲੀ ਕੈਪਿਟਲਸ ਤੇ ਕੋਲਕਾਤਾ ਨਾਈਟ ਰਾਇਡਰਸ ਦੇ ਵਿਚਕਾਰ ਦਾ ਮੁਕਾਬਲਾ ਬੇਹੱਦ ਰੋਮਾਂਚਕ ਭਰਿਆ ਰਿਹਾ। ਮੈਚ ਸੁਪਰਓਵਰ ਤੱਕ ਗਿਆ ਜਿੱਥੇ ਦਿੱਲੀ ਦੀ ਨੌਜਵਾਨ ਬ੍ਰਿਗੇਡ ਨੇ ਕੋਲਕਾਤਾ ਨੂੰ ਹਰਾ ਦਿੱਤਾ। ਕੋਲਕਾਤਾ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਂਧਰੇ ਰਸੇਲ ਦੀ 28 ਗੇਂਦਾਂ 'ਚ 62 ਦੌੜ ਦੀ ਤੂਫਾਨੀ ਪਾਰੀ ਦੀ ਬਦੌਲਤ ਦਿੱਲੀ ਦੇ ਸਾਹਮਣੇ 186 ਦੌੜਾਂ ਦਾ ਟੀਚਾ ਰੱਖਿਆ। ਜਵਾਬ 'ਚ ਦਿੱਲੀ ਟੀਮ 20 ਓਵਰ 'ਚ 185 ਦੌੜਾਂ ਹੀ ਬਣਾ ਸਕੀ। ਮੈਚ ਸੁਪਰਓਵਰ ਤੱਕ ਪਹੁੰਚਿਆ ਜਿੱਥੇ ਫਿਰ ਦਿੱਲੀ ਜਿੱਤਣ 'ਚ ਕਾਮਯਾਬ ਰਹੀ।
ਸੁਪਰ ਓਵਰ 'ਚ ਬਣੇ 10 ਦੌੜਾਂ
ਸਭ ਤੋਂ ਪਹਿਲਾਂ ਦਿੱਲੀ ਸੁਪਰਓਵਰ ਖੇਡਣ ਉਤਰਦੀ ਹੈ। ਦਿੱਲੀ ਲਈ ਬੈਟਿੰਗ ਕਰਨ ਕਪਤਾਨ ਸ਼੍ਰੇਅਸ ਅਯਰ 'ਤੇ ਵਿਕਟਕੀਪਰ ਰਿਸ਼ਭ ਪੰਤ ਆਉਂਦੇ ਹਨ। ਦਿੱਲੀ ਦੀ ਟੀਮ ਸੁਪਰਓਵਰ 'ਚ 10 ਦੌੜਾਂ ਬਣਾ ਲਈਆਂ।
ਫਿਰ ਰਬਾਡਾ ਨੇ ਕੀਤਾ ਰਸੇਲ ਨੂੰ ਬੋਲਡ
ਜਵਾਬ 'ਚ ਕੋਲਕਾਤਾ ਲਈ ਆਂਧਰੇ ਰਸੇਲ ਤੇ ਦਿਨੇਸ਼ ਕਾਰਤਿਕ ਆਉਂਦੇ ਹਨ। ਦਿੱਲੀ ਨੇ ਤੇਜ਼ ਗੇਂਦਬਾੜ ਕਾਗਿਸੋ ਰਬਾਡਾ ਨੂੰ ਗੇਂਦ ਦਿੱਤੀ। ਰਬਾਡਾ ਦੀ ਪਹਿਲੀ ਗੇਂਦ 'ਤੇ ਰਸੇਲ ਨੇ ਚੌਕਾ ਲਗਾ ਦਿੱਤਾ। ਪਰ ਰਬਾਡਾ ਨੇ ਦੂਜੀ ਗੇਂਦ ਖਾਲੀ ਕੱਢ ਦਿੱਤੀ। ਉਥੇ ਹੀ ਤੀਜੀ ਗੇਂਦ 147km/h ਦੀ ਰਫਤਾਰ ਨਾਲ ਯਾਰਕਰ ਦੇ ਰੂਪ 'ਚ ਸੁੱਟੀ ਤੇ ਰਸੇਲ ਨੂੰ ਬੋਲਡ ਕਰ ਦਿੱਤਾ। ਆਖਰੀ ਤਿੰਨ ਗੇਂਦਾਂ ਰਬਾਡਾ ਨੇ ਯਾਰਕਰ ਹੀ ਸੁੱਟੀ। ਇਨ੍ਹਾਂ ਤਿੰਨਾਂ ਗੇਂਦਾਂ 'ਤੇ ਸਿਰਫ 1-1 ਦੌੜ ਆਈ ਤੇ ਕੋਲਕਾਤਾ ਸੁਪਰਓਵਰ 'ਚ 7 ਦੌੜਾਂ ਹੀ ਬਣਾ ਸਕੀ। ਇਸ ਆਈ. ਪੀ. ਐੱਲ. ਸੀਜ਼ਨ-12 ਦਾ ਇਹ ਪਹਿਲਾ ਸੁਪਰਓਵਰ ਰਿਹਾ ਹੈ।