ਦਿੱਲੀ ਕੈਪੀਟਲਸ ਦੇ ਖਿਡਾਰੀ ਪਹੁੰਚੇ UAE, ਜਲਦ ਸ਼ੁਰੂ ਕਰਨਗੇ ਅਭਿਆਸ

Sunday, Aug 22, 2021 - 07:59 PM (IST)

ਦਿੱਲੀ ਕੈਪੀਟਲਸ ਦੇ ਖਿਡਾਰੀ ਪਹੁੰਚੇ UAE, ਜਲਦ ਸ਼ੁਰੂ ਕਰਨਗੇ ਅਭਿਆਸ

ਨਵੀਂ ਦਿੱਲੀ- ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਵਿਚ ਚੋਟੀ ਆਈ. ਪੀ. ਐੱਲ. 2021 ਸੈਸ਼ਨ ਦੇ ਲਈ ਦਿੱਲੀ ਕੈਪੀਟਲਸ ਫ੍ਰੈਂਚਾਇਜ਼ੀ ਦੇ ਕੁਝ ਮੈਂਬਰ ਸ਼ਨੀਵਾਰ ਨੂੰ ਦੁਬਈ ਪਹੁੰਚੇ। ਦਿੱਲੀ ਕੈਪੀਟਲਸ ਨੇ ਐਤਵਾਰ ਨੂੰ ਦੁਬਈ ਪਹੁੰਚੇ ਖਿਡਾਰੀਆਂ ਦੀਆਂ ਤਸਵੀਰਾਂ ਮੀਡੀਆਂ ਦੇ ਨਾਲ ਸ਼ੇਅਰ ਕੀਤੀਆਂ ਹਨ। ਫ੍ਰੈਂਚਾਇਜ਼ੀ ਦੇ ਅਨੁਸਾਰ ਲੈੱਗ ਸਪਿਨਰ ਅਮਿਤ ਮਿਸ਼ਰਾ, ਆਲਰਾਊਂਡਰ ਲਲਿਤ ਯਾਦਵ ਅਤੇ ਘਰੇਲੂ ਖਿਡਾਰੀ ਲੁਕਮਾਨ ਮੇਰੀਵਾਲਾ, ਮਣਿਮਾਰਨ ਸਿਧਾਰਥ, ਰਿਪਲ ਪਟੇਲ ਅਤੇ ਵਿਸ਼ਨੂੰ ਵਿਨੋਦ ਦੁਬਈ ਪਹੁੰਚ ਗਏ ਹਨ।

PunjabKesari

ਇਹ ਖ਼ਬਰ ਪੜ੍ਹੋ-  ਇੰਟਰ ਮਿਲਾਨ ਨੇ ਵੱਡੀ ਜਿੱਤ ਨਾਲ ਸੀਰੀ ਏ ਮੁਹਿੰਮ ਕੀਤੀ ਸ਼ੁਰੂ


ਇਹ ਖਿਡਾਰੀ ਹੁਣ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਅਤੇ ਆਈ. ਪੀ. ਐੱਲ. ਵਲੋਂ ਬਣਾਏ ਗਏ ਕੋਰੋਨਾ ਸਬੰਧੀ ਪ੍ਰੋਟੋਕਾਲ ਦੀ ਪਾਲਣਾ ਕਰਦੇ ਹੋਏ ਇਕਾਂਤਵਾਸ ਵਿਚ ਰਹਿਣਗੇ। ਜ਼ਿਕਰਯੋਗ ਹੈ ਕਿ ਦਿੱਲੀ ਕੈਪੀਟਲਸ 22 ਸਤੰਬਰ ਨੂੰ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿਚ ਸਨਰਾਈਜ਼ਰਜ਼ ਹੈਦਰਾਬਾਦ ਦੇ ਵਿਰੁੱਧ ਮੁਕਾਬਲੇ ਨਾਲ ਆਈ. ਪੀ. ਐੱਲ. ਦੇ ਦੂਜੇ ਪੜਾਅ ਦੀ ਸ਼ੁਰੂਆਤ ਕਰਨਗੇ।


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News