ਦਿੱਲੀ ਕੈਪੀਟਲਜ਼ ਨੂੰ ਕ੍ਰਿਕਟ ਆਸਟ੍ਰੇਲੀਆ ਤੋਂ ਸਟਾਰਕ ਨੂੰ ਜਲਦ NOC ਮਿਲਣ ਦੀ ਉਮੀਦ

Tuesday, Mar 24, 2026 - 12:42 PM (IST)

ਦਿੱਲੀ ਕੈਪੀਟਲਜ਼ ਨੂੰ ਕ੍ਰਿਕਟ ਆਸਟ੍ਰੇਲੀਆ ਤੋਂ ਸਟਾਰਕ ਨੂੰ ਜਲਦ NOC ਮਿਲਣ ਦੀ ਉਮੀਦ

ਨਵੀਂ ਦਿੱਲੀ– ਦਿੱਲੀ ਕੈਪੀਟਲਜ਼ ਨੇ ਸੋਮਵਾਰ ਨੂੰ ਦੱਸਿਆ ਕਿ ਕ੍ਰਿਕਟ ਆਸਟ੍ਰੇਲੀਆ ਨੇ ਅਜੇ ਤੱਕ ਮਿਸ਼ੇਲ ਸਟਾਰਕ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਵਿਚ ਖੇਡਣ ਲਈ ਨੋ-ਆਬਜੈਕਸ਼ਨ ਪੱਤਰ (ਐੱਨ.ਓ.ਸੀ.) ਨਹੀਂ ਦਿੱਤਾ ਹੈ ਪਰ ਉਸ ਨੂੰ ਉਮੀਦ ਹੈ ਕਿ ਉਸ ਦਾ ਪ੍ਰਮੁੱਖ ਤੇਜ਼ ਗੇਂਦਬਾਜ਼ 1 ਅਪ੍ਰੈਲ ਨੂੰ ਟੂਰਨਾਮੈਂਟ ’ਚ ਸ਼ੁਰੂਆਤੀ ਮੈਚ ਤੋਂ ਪਹਿਲਾਂ ਟੀਮ ਨਾਲ ਜੁੜ ਜਾਵੇਗਾ। ਦਿੱਲੀ ਕੈਪੀਟਲਜ਼ ਦੇ ਕਪਤਾਨ ਅਕਸ਼ਰ ਪਟੇਲ, ਕ੍ਰਿਕਟ ਨਿਰਦੇਸ਼ਕ ਵੇਣੂਗੋਪਾਲ ਰਾਓ ਅਤੇ ਮੁੱਖ ਕੋਚ ਹੇਮਾਂਗ ਬਦਾਨੀ ਨੇ ਸੋਮਵਾਰ ਨੂੰ ਇੱਥੇ ਮੀਡੀਆ ਨਾਲ ਗੱਲਬਾਤ ਵਿਚਾਲੇ ਆਪਣੇ ਤੇਜ਼ ਗੇਂਦਬਾਜ਼ ਦੀ ਉਪਲਬੱਧਤਾ ਨਾਲ ਜੁੜੇ ਕਈ ਸਵਾਲਾਂ ਦੇ ਜਵਾਬ ਦਿੱਤੇ। ਸਟਾਰਕ ਨੇ ਪਿਛਲੇ ਸੀਜ਼ਨ ਵਿਚ 11 ਮੈਚਾਂ ਵਿਚ 14 ਵਿਕਟਾਂ ਲਈਆਂ ਸਨ।


author

Tarsem Singh

Content Editor

Related News