ਸਰਪੰਚ ਤੋਂ ਬਾਅਦ ਹੁਣ ਇਸ ਖਿਡਾਰੀ ਨੂੰ ਠੋਕਿਆ 12 ਲੱਖ ਰੁਪਏ ਦਾ ਜੁਰਮਾਨਾ, ਜਾਣੋ ਕਾਰਨ
Friday, Apr 10, 2026 - 10:19 AM (IST)
ਨਵੀਂ ਦਿੱਲੀ : ਗੁਜਰਾਤ ਟਾਈਟਨਜ਼ ਦੇ ਕਪਤਾਨ ਸ਼ੁਭਮਨ ਗਿੱਲ ਨੂੰ ਦਿੱਲੀ ਕੈਪੀਟਲਸ ਖ਼ਿਲਾਫ਼ ਆਈ. ਪੀ. ਐੱਲ. ਦੇ ਮੈਚ ’ਚ ਹੌਲੀ ਓਵਰਸਪੀਡ ਲਈ 12 ਲੱਖ ਰੁਪਏ ਜੁਰਮਾਨਾ ਠੋਕਿਆ ਗਿਆ ਹੈ। ਗੁਜਰਾਤ ਨੇ ਬੁੱਧਵਾਰ ਨੂੰ 1 ਦੌੜ ਨਾਲ ਮੁਕਾਬਲਾ ਜਿੱਤਿਆ, ਜੋ ਆਈ. ਪੀ. ਐੱਲ. ਦੇ ਇਸ ਸੈਸ਼ਨ ’ਚ ਉਸ ਦੀ ਪਹਿਲੀ ਜਿੱਤ ਹੈ।
ਆਈ. ਪੀ. ਐੱਲ. ਨੇ ਇਕ ਪ੍ਰੈੱਸ ਨੋਟ ’ਚ ਕਿਹਾ, ‘‘ਦਿੱਲੀ ਕੈਪੀਟਲਸ ਖ਼ਿਲਾਫ਼ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ’ਚ ਹੋਏ ਆਈ. ਪੀ. ਐੱਲ. 2026 ਦੇ ਮੈਚ ਨੰਬਰ 14 ਦੌਰਾਨ ਗੁਜਰਾਤ ਟਾਈਟਨਜ਼ ਦੀ ਹੌਲੀ ਓਵਰਸਪੀਡ ਲਈ ਕਪਤਾਨ ਸ਼ੁਭਮਨ ਗਿੱਲ ’ਤੇ ਜੁਰਮਾਨਾ ਲਾਇਆ ਗਿਆ ਹੈ।’’
ਇਸ ’ਚ ਕਿਹਾ ਗਿਆ, ‘‘ਇਸ ਆਈ. ਪੀ. ਐੱਲ. ਦੇ ਕੋਡ ਆਫ ਕੰਡਕਟ ਦੀ ਧਾਰਾ 2.22 ਤਹਿਤ ਉਸ ਦੀ ਟੀਮ ਦਾ ਪਹਿਲਾ ਅਪਰਾਧ ਸੀ, ਜਿਸ ਦੇ ਲਈ ਗਿੱਲ ’ਤੇ 12 ਲੱਖ ਰੁਪਏ ਜੁਰਮਾਨਾ ਲਾਇਆ ਗਿਆ ਹੈ।’’
