LSG vs DC, IPL 2026 : ਲਖਨਊ ਨੇ ਦਿੱਲੀ ਕੈਪੀਟਲਸ ਨੂੰ ਦਿੱਤਾ 142 ਦੌੜਾਂ ਦਾ ਟੀਚਾ
Wednesday, Apr 01, 2026 - 09:21 PM (IST)
ਸਪੋਰਟਸ ਡੈਸਕ : ਇੰਡੀਅਨ ਪ੍ਰੀਮੀਅਰ ਲੀਗ (IPL) 2026 ਦੇ ਪੰਜਵੇਂ ਮੁਕਾਬਲੇ ਵਿੱਚ ਅੱਜ ਲਖਨਊ ਸੁਪਰ ਜਾਇੰਟਸ (LSG) ਦਾ ਸਾਹਮਣਾ ਦਿੱਲੀ ਕੈਪੀਟਲਸ (DC) ਨਾਲ ਹੋ ਰਿਹਾ ਹੈ। ਲਖਨਊ ਦੇ ਭਾਰਤ ਰਤਨ ਸ਼੍ਰੀ ਅਟਲ ਬਿਹਾਰੀ ਵਾਜਪਾਈ ਇਕਾਨਾ ਕ੍ਰਿਕਟ ਸਟੇਡੀਅਮ 'ਚ ਖੇਡੇ ਜਾ ਰਹੇ ਇਸ ਮੈਚ 'ਚ ਲਖਨਊ ਨੇ ਦਿੱਲੀ ਨੂੰ ਜਿੱਤ ਲਈ 142 ਦੌੜਾਂ ਦਾ ਟੀਚਾ ਦਿੱਤਾ ਹੈ।
ਲਖਨਊ ਦੀ ਖ਼ਰਾਬ ਸ਼ੁਰੂਆਤ
ਟੌਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਲਖਨਊ ਸੁਪਰ ਜਾਇੰਟਸ ਦੀ ਸ਼ੁਰੂਆਤ ਬਹੁਤ ਨਿਰਾਸ਼ਾਜਨਕ ਰਹੀ। ਟੀਮ ਦੇ ਕਪਤਾਨ ਰਿਸ਼ਭ ਪੰਤ ਸਿਰਫ਼ 7 ਦੌੜਾਂ ਬਣਾ ਕੇ ਰਨ ਆਊਟ ਹੋ ਗਏ। ਇਸ ਤੋਂ ਬਾਅਦ ਏਡਨ ਮਾਰਕਰਮ (11 ਦੌੜਾਂ) ਨੂੰ ਵਿਰੋਧੀ ਟੀਮ ਦੇ ਕਪਤਾਨ ਅਕਸ਼ਰ ਪਟੇਲ ਨੇ ਬੋਲਡ ਕਰ ਦਿੱਤਾ। ਆਯੂਸ਼ ਬਦੋਨੀ ਤਾਂ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੇ ਅਤੇ ਟੀ. ਨਟਰਾਜਨ ਦੀ ਗੇਂਦ 'ਤੇ ਆਊਟ ਹੋ ਗਏ।
ਸਮਦ ਅਤੇ ਮਾਰਸ਼ ਨੇ ਸੰਭਾਲੀ ਪਾਰੀ
ਮੁਸ਼ਕਲ ਸਮੇਂ ਵਿੱਚ ਸਲਾਮੀ ਬੱਲੇਬਾਜ਼ ਮਿਚੇਲ ਮਾਰਸ਼ ਨੇ 28 ਗੇਂਦਾਂ ਵਿੱਚ 35 ਦੌੜਾਂ (3 ਛੱਕੇ, 2 ਚੌਕੇ) ਬਣਾ ਕੇ ਪਾਰੀ ਨੂੰ ਅੱਗੇ ਵਧਾਇਆ, ਪਰ ਉਹ ਕੁਲਦੀਪ ਯਾਦਵ ਦੀ ਫਿਰਕੀ ਵਿੱਚ ਫਸ ਗਏ। ਲਖਨਊ ਲਈ ਸਭ ਤੋਂ ਵੱਧ ਯੋਗਦਾਨ ਅਬਦੁਲ ਸਮਦ ਨੇ ਪਾਇਆ, ਜਿਸ ਨੇ 25 ਗੇਂਦਾਂ ਵਿੱਚ 36 ਦੌੜਾਂ ਬਣਾਈਆਂ। ਮੁਕੁਲ ਚੌਧਰੀ (14) ਅਤੇ ਨਿਕੋਲਸ ਪੂਰਨ (8) ਵੀ ਬਹੁਤਾ ਕਮਾਲ ਨਹੀਂ ਦਿਖਾ ਸਕੇ।
ਨਗਿਡੀ ਤੇ ਨਟਰਾਜਨ ਦਾ ਕਹਿਰ
ਦਿੱਲੀ ਕੈਪੀਟਲਸ ਦੇ ਗੇਂਦਬਾਜ਼ਾਂ ਨੇ ਅੱਜ ਸ਼ਾਨਦਾਰ ਪ੍ਰਦਰਸ਼ਨ ਕੀਤਾ। ਲੁੰਗੀ ਐਨਗਿਡੀ ਅਤੇ ਟੀ. ਨਟਰਾਜਨ ਨੇ ਲਖਨਊ ਦੇ ਬੱਲੇਬਾਜ਼ਾਂ 'ਤੇ ਕਹਿਰ ਵਰ੍ਹਾਉਂਦਿਆਂ 3-3 ਵਿਕਟਾਂ ਝਟਕਾਈਆਂ। ਇਸ ਤੋਂ ਇਲਾਵਾ ਕੁਲਦੀਪ ਯਾਦਵ ਨੇ 2 ਅਹਿਮ ਸਫਲਤਾਵਾਂ ਹਾਸਲ ਕੀਤੀਆਂ। ਲਖਨਊ ਦੀ ਪੂਰੀ ਟੀਮ ਨਿਰਧਾਰਿਤ ਓਵਰਾਂ ਵਿੱਚ 141 ਦੌੜਾਂ ਬਣਾ ਕੇ ਸਿਮਟ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
