IPL ਵਿਚਾਲੇ ਵੱਡਾ ਝਟਕਾ! ਅਹਿਮ ਮੁਕਾਬਲਿਆਂ 'ਚੋਂ ਬਾਹਰ ਹੋਇਆ ਧਾਕੜ ਖਿਡਾਰੀ

Tuesday, Apr 07, 2026 - 04:26 PM (IST)

IPL ਵਿਚਾਲੇ ਵੱਡਾ ਝਟਕਾ! ਅਹਿਮ ਮੁਕਾਬਲਿਆਂ 'ਚੋਂ ਬਾਹਰ ਹੋਇਆ ਧਾਕੜ ਖਿਡਾਰੀ

ਸਪੋਰਟਸ ਡੈਸਕ : ਇੰਡੀਅਨ ਪ੍ਰੀਮੀਅਰ ਲੀਗ (IPL) 2026 ਵਿੱਚ ਦਿੱਲੀ ਕੈਪੀਟਲਸ (DC) ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਟੀਮ ਦੇ ਸਟਾਰ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਦੀ ਸੱਟ ਨੂੰ ਲੈ ਕੇ ਇੱਕ ਵੱਡਾ ਅਪਡੇਟ ਸਾਹਮਣੇ ਆਇਆ ਹੈ, ਜਿਸ ਅਨੁਸਾਰ ਉਨ੍ਹਾਂ ਦੀ ਮੈਦਾਨ 'ਤੇ ਵਾਪਸੀ ਵਿੱਚ ਦੇਰੀ ਹੋ ਸਕਦੀ ਹੈ।

ਮੋਢੇ ਅਤੇ ਕੋਹਣੀ ਦੀ ਸੱਟ ਨੇ ਪਾਇਆ ਘੇਰਾ
ਮਿਸ਼ੇਲ ਸਟਾਰਕ ਇਸ ਸਮੇਂ ਮੋਢੇ ਅਤੇ ਕੋਹਣੀ ਦੀ ਸਮੱਸਿਆ ਨਾਲ ਜੂਝ ਰਹੇ ਹਨ। ਇਹ ਸੱਟ ਉਨ੍ਹਾਂ ਨੂੰ ਸਾਲ 2025-26 ਦੀ ਐਸ਼ੇਜ਼ ਸੀਰੀਜ਼ ਦੌਰਾਨ ਲੱਗੀ ਸੀ। ਫਿਲਹਾਲ ਉਹ ਆਸਟ੍ਰੇਲੀਆ ਵਿੱਚ ਆਪਣੀ ਸੱਟ ਤੋਂ ਉੱਭਰ ਰਹੇ ਹਨ। ਹਾਲਾਂਕਿ ਉਨ੍ਹਾਂ ਨੇ ਹਲਕੀ ਗੇਂਦਬਾਜ਼ੀ ਸ਼ੁਰੂ ਕਰ ਦਿੱਤੀ ਹੈ, ਪਰ ਆਈਪੀਐਲ ਵਿੱਚ ਖੇਡਣ ਲਈ ਉਨ੍ਹਾਂ ਨੂੰ ਅਜੇ ਕ੍ਰਿਕਟ ਆਸਟ੍ਰੇਲੀਆ (CA) ਤੋਂ ਐਨ.ਓ.ਸੀ. (NOC) ਅਤੇ ਫਿਟਨੈੱਸ ਕਲੀਅਰੈਂਸ ਮਿਲਣੀ ਬਾਕੀ ਹੈ।

ਇਨ੍ਹਾਂ ਅਹਿਮ ਮੈਚਾਂ ਤੋਂ ਰਹਿਣਗੇ ਬਾਹਰ
ਸਟਾਰਕ ਦੀ ਗੈਰ-ਮੌਜੂਦਗੀ ਦਿੱਲੀ ਲਈ ਵੱਡਾ ਝਟਕਾ ਹੈ ਕਿਉਂਕਿ ਟੀਮ ਨੂੰ ਆਉਣ ਵਾਲੇ ਦਿਨਾਂ ਵਿੱਚ ਗੁਜਰਾਤ ਟਾਈਟਨਜ਼, ਚੇਨਈ ਸੁਪਰ ਕਿੰਗਜ਼ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਵਰਗੀਆਂ ਮਜ਼ਬੂਤ ਟੀਮਾਂ ਦਾ ਸਾਹਮਣਾ ਕਰਨਾ ਹੈ। ਰਿਪੋਰਟਾਂ ਅਨੁਸਾਰ, ਸਟਾਰਕ ਦੀ ਵਾਪਸੀ ਹੁਣ 20 ਅਪ੍ਰੈਲ ਤੋਂ ਬਾਅਦ ਹੀ ਸੰਭਵ ਹੋ ਸਕੇਗੀ। ਸਟਾਰਕ ਨੇ ਖੁਦ ਪ੍ਰਸ਼ੰਸਕਾਂ ਤੋਂ ਮੁਆਫੀ ਮੰਗਦਿਆਂ ਕਿਹਾ ਕਿ ਉਹ ਸ਼ੁਰੂਆਤੀ ਮੈਚ ਨਾ ਖੇਡ ਪਾਉਣ ਕਾਰਨ ਨਿਰਾਸ਼ ਹਨ।

ਸਟਾਰਕ ਤੋਂ ਬਿਨਾਂ ਵੀ ਦਿੱਲੀ ਦੀ ਦਮਦਾਰ ਸ਼ੁਰੂਆਤ 
ਭਾਵੇਂ ਸਟਾਰਕ ਵਰਗੇ ਤਜਰਬੇਕਾਰ ਗੇਂਦਬਾਜ਼ ਦੀ ਕਮੀ ਪੂਰੀ ਕਰਨਾ ਮੁਸ਼ਕਲ ਹੈ, ਪਰ ਦਿੱਲੀ ਕੈਪੀਟਲਸ ਨੇ ਉਨ੍ਹਾਂ ਤੋਂ ਬਿਨਾਂ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਟੀਮ ਨੇ ਆਪਣੇ ਸ਼ੁਰੂਆਤੀ ਦੋਵੇਂ ਮੁਕਾਬਲੇ ਜਿੱਤ ਲਏ ਹਨ। ਗੇਂਦਬਾਜ਼ੀ ਵਿੱਚ मुਕੇਸ਼ ਕੁਮਾਰ, ਲੁੰਗੀ ਐਨਗਿਡੀ ਅਤੇ ਟੀ. ਨਟਰਾਜਨ ਨੇ ਪ੍ਰਭਾਵਿਤ ਕੀਤਾ ਹੈ, ਜਦਕਿ ਮੱਧ ਓਵਰਾਂ ਵਿੱਚ ਅਕਸ਼ਰ ਪਟੇਲ ਅਤੇ ਕੁਲਦੀਪ ਯਾਦਵ ਦੌੜਾਂ ਰੋਕਣ ਵਿੱਚ ਸਫਲ ਰਹੇ ਹਨ।
 


author

Tarsem Singh

Content Editor

Related News