ਦਿੱਲੀ ਕੈਪੀਟਲਸ ਨੇ ਸ਼ਾਨਦਾਰ ਜਿੱਤ ਨਾਲ ਐਲਿਮੀਨੇਟਰ ’ਚ ਬਣਾਈ ਜਗ੍ਹਾ

Monday, Feb 02, 2026 - 10:54 AM (IST)

ਦਿੱਲੀ ਕੈਪੀਟਲਸ ਨੇ ਸ਼ਾਨਦਾਰ ਜਿੱਤ ਨਾਲ ਐਲਿਮੀਨੇਟਰ ’ਚ ਬਣਾਈ ਜਗ੍ਹਾ

ਵਡੋਦਰਾ– ਮਾਰਿਜ਼ਾਨੇ ਕਾਪ ਦੀ ਅਗਵਾਈ ’ਚ ਗੇਂਦਬਾਜ਼ਾਂ ਦੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਤੋਂ ਬਾਅਦ ਲੌਰਾ ਵੋਲਵਾਰਟ ਦੀ ਸ਼ਾਨਦਾਰ ਪਾਰੀ ਨਾਲ ਦਿੱਲੀ ਕੈਪੀਟਲਸ ਨੇ ਮਹਿਲਾ ਪ੍ਰੀਮੀਅਰ ਲੀਗ ’ਚ ਐਤਵਾਰ ਨੂੰ ਇੱਥੇ ਯੂ. ਪੀ. ਵਾਰੀਅਰਜ਼ ਨੂੰ 5 ਵਿਕਟਾਂ ਨਾਲ ਹਰਾ ਕੇ ਐਲਿਮੀਨੇਟਰ ’ਚ ਜਗ੍ਹਾ ਬਣਾ ਲਈ, ਜਿੱਥੇ ਉਸਦਾ ਸਾਹਮਣਾ ਗੁਜਰਾਤ ਜਾਇੰਟਸ ਨਾਲ ਹੋਵੇਗਾ।

ਵਾਰੀਅਰਜ਼ ਦੀਆਂ 123 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਦਿੱਲੀ ਕੈਪੀਟਲਸ ਨੇ 2 ਜੀਵਨਦਾਨਾਂ ਦਾ ਫਾਇਦਾ ਚੁੱਕਣ ਵਾਲੀ ਵੋਲਵਾਰਟ ਦੀ 36 ਗੇਂਦਾਂ ’ਚ 7 ਚੌਕਿਆਂ ਨਾਲ 47 ਦੌੜਾਂ ਦੀ ਪਾਰੀ ਤੇ ਸਲਾਮੀ ਬੱਲੇਬਾਜ਼ ਸ਼ੈਫਾਲੀ ਵਰਮਾ (29 ਦੌੜਾਂ, 33 ਗੇਂਦਾਂ, 2 ਚੌਕੇ) ਦੇ ਨਾਲ ਉਸ ਦੀ ਦੂਜੀ ਵਿਕਟ ਲਈ 73 ਦੌੜਾਂ ਦੀ ਸਾਂਝੇਦਾਰੀ ਦੀ ਬਦੌਲਤ 18.4 ਓਵਰਾਂ ’ਚ 5 ਵਿਕਟਾਂ ’ਤੇ 126 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਕਪਤਾਨ ਜੇਮਿਮਾ ਰੋਡ੍ਰਿਗਜ਼ ਨੇ 18 ਗੇਂਦਾਂ ’ਚ 5 ਚੌਕਿਆਂ ਨਾਲ ਅਜੇਤੂ 34 ਦੌੜਾਂ ਦੀ ਪਾਰੀ ਖੇਡ ਕੇ ਦਿੱਲੀ ਦੀ ਜਿੱਤ ਯਕੀਨੀ ਬਣਾਈ। ਦਿੱਲੀ ਕੈਪੀਟਲਸ ਨੇ ਇਸ ਜਿੱਤ ਨਾਲ 8 ਅੰਕਾਂ ਦੇ ਨਾਲ ਮੁੰਬਈ ਇੰਡੀਅਨਜ਼ (6 ਅੰਕ) ਨੂੰ ਪਛਾੜ ਕੇ ਤੀਜੇ ਸਥਾਨ ’ਤੇ ਰਹਿੰਦਿਆਂ ਐਲਿਮੀਨੇਟਰ ’ਚ ਜਗ੍ਹਾ ਬਣਾਈ। ਰਾਇਲ ਚੈਲੰਜਰਜ਼ ਬੈਂਗਲੁਰੂ (12) ਤੇ ਗੁਜਰਾਤ ਜਾਇੰਟਸ (10) ਸ਼ੁਰੂਆਤੀ ਦੋ ਸਥਾਨਾਂ ’ਤੇ ਰਹੇ।

ਕਾਪ (30 ਦੌੜਾਂ ’ਤੇ 3 ਵਿਕਟਾਂ), ਸ਼੍ਰੀ ਚਰਣੀ (22 ਦੌੜਾਂ ’ਤੇ 2 ਵਿਕਟਾਂ) ਤੇ ਚਿਨੇਲ ਹੈਨਰੀ (25 ਦੌੜਾਂ ’ਤੇ 2 ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਅੱਗੇ ਯੂ. ਪੀ. ਵਾਰੀਅਰਜ਼ ਦੀ ਟੀਮ 8 ਵਿਕਟਾਂ ’ਤੇ 122 ਦੌੜਾਂ ਹੀ ਬਣਾ ਸਕੀ।


author

Tarsem Singh

Content Editor

Related News