ਦਿੱਲੀ ਦੀ ਟੀਮ ਵਿਚ ਵਾਪਸੀ ਤੋਂ ਉਤਸ਼ਾਹਿਤ ਹੈ ਉਮੇਸ਼ ਯਾਦਵ

04/02/2021 4:22:22 PM

ਮੁੰਬਈ (ਭਾਸ਼ਾ)– ਦਿੱਲੀ ਕੈਪੀਟਲਸ ਦਾ ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਇਕਾਂਤਵਾਸ ਵਿਚ 7 ਦਿਨਾਂ ਬਿਤਾਉਣ ਤੋਂ ਬਾਅਦ 9 ਅਪ੍ਰੈਲ ਤੋਂ ਸ਼ੁਰੂ ਹੋਣ ਵਾਲੇ ਆਈ. ਪੀ.ਐੱਲ. ਵਿਚ ਆਪਣੀ ਪੁਰਾਣੀ ਫ੍ਰੈਂਚਾਈਜ਼ੀ ਟੀਮ ਵਿਚ ਮੰਨੇ-ਪ੍ਰਮੰਨੇ ਚੇਹਰਿਆਂ ਨਾਲ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ। ਦਿੱਲੀ ਫ੍ਰੈਂਚਾਈਜ਼ੀ ਦੀ ਇਸ ਟੀਮ ਵਿਚ ਵਾਪਸੀ ਹੋਈ ਹੈ। ਉਸ ਨੂੰ ਫਰਵਰੀ ਦੀ ਨਿਲਾਮੀ ਵਿਚ ਉਸਦੇ ਬੇਸ ਪ੍ਰਾਈਜ਼ 1 ਕਰੋੜ ਰੁਪਏ ਵਿਚ ਖਰੀਦਿਆ ਗਿਆ ਸੀ।

ਉਮੇਸ਼ ਨੇ ਕਿਹਾ ਕਿ ਇਕ ਹਫਤੇ ਤਕ ਇਕਾਂਤਵਾਸ ਵਿਚ ਰਹਿਣ ਤੋਂ ਬਾਅਦ ਮੈਦਾਨ ’ਤੇ ਉਤਰਨਾ ਤੇ ਖਿਡਾਰੀਆਂ ਦੇ ਨਾਲ ਕੁਝ ਸਮਾਂ ਬਿਤਾਉਣਾ ਚੰਗਾ ਰਿਹਾ। ਮੈਂ ਗੇਂਦ ਫੜਨ ’ਤੇ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨਾ ਚਾਹੁੰਦਾ ਹਾਂ। ਮੈਂ ਟੀਮ ਲਈ ਨਿਸ਼ਚਿਤ ਤੌਰ ’ਤੇ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਾਂਗਾ ਤੇ ਹਰ ਦਿਨ ਆਪਣੀ ਖੇਡ ਵਿਚ ਨਿਖਾਰ ਲਿਆਉਣ ਦੀ ਕੋਸ਼ਿਸ਼ ਕਰਾਂਗਾ।’’ ਉਮੇਸ਼ ਨੇ ਆਈ. ਪੀ. ਐੱਲ. ਵਿਚ 121 ਮੈਚਾਂ ਵਿਚ 119 ਵਿਕਟਾਂ ਲਈਆਂ ਹਨ।


cherry

Content Editor

Related News