IIPKL : ਚੇਨਈ ਨੂੰ ਹਰਾ ਦਿੱਲੀ ਨੇ ਹਾਸਲ ਕੀਤੀ ਚੌਥੀ ਜਿੱਤ

05/20/2019 4:03:33 PM

ਨਵੀਂ ਦਿੱਲੀ : ਦਿਲੇਰ ਦਿੱਲੀ ਨੇ ਆਪਣੀ ਜੇਤੂ ਮੁਹਿੰਮ ਜਾਰੀ ਰੱਖਦਿਆਂ ਪਾਰਲੇ ਇੰਡੋ ਇੰਟਰਨੈਸ਼ਨਲ ਪ੍ਰੀਮਿਅਰ ਕਬੱਡੀ ਲੀਗ (ਆਈ. ਪੀ. ਕੇ. ਐੱਲ.) ਦੇ ਪਹਿਲੇ ਸੀਜ਼ਨ ਵਿਚ ਐਤਵਾਰ ਰਾਤ ਚੇਨਈ ਚੈਲੰਜਰਜ਼ ਨੂੰ 49-37 ਨਾਲ ਹਰਾ ਕੇ ਲਗਾਤਾਰ ਚੌਥੀ ਜਿੱਤ ਦਰਜ ਕੀਤੀ ਹੈ। ਬਾਲੇਵਾੜੀ ਸਪੋਰਟਸ ਕੰਪਲੈਕਸ ਵਿਚ ਖੇਡੇ ਗਏ ਇਸ ਰੋਮਾਂਚਕ ਮੈਚ ਵਿਚ ਦਿੱਲੀ ਨੇ ਚੇਨਈ ਨੂੰ ਆਪਣੇ ਬਿਹਤਰ ਹੋਣ ਤੋਂ ਜ਼ਿਆਦਾ ਮੌਕੇ ਦਿੱਤੇ ਗਏ। ਤੀਜੇ ਕੁਆਰਟਰ ਵਿਚ ਦਿੱਲੀ 35-32 ਨਾਲ ਬੜ੍ਹਤ ਕਰਨ 'ਚ ਸਫਲ ਰਹੀ। ਚੌਥਾ ਕੁਆਰਟਰ ਪੂਰੀ ਤਰ੍ਹਾਂ ਨਾਲ ਦਿੱਲੀ ਦੇ ਨਾਂ ਰਿਹਾ ਜਿੱਥੇ ਉਸ ਨੇ 14 ਅੰਕ ਲਏ ਜਦਕਿ ਚੇਨਈ ਸਿਰਫ 5 ਅੰਕ ਹੀ ਹਾਸਲ ਕਰ ਸਕੀ।

ਹੋਰ ਮੁਕਾਬਲੇ ਵਿਚ ਆਖਰੀ ਕੁਆਰਟਰ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪੁਡੂਚੇਰੀ ਪ੍ਰੀਡੇਟਰਸ ਨੇ ਬੈਂਗਲੁਰੂ ਰਾਈਨੋਜ਼ ਨੂੰ 40-31 ਨਾਲ ਹਰਾ ਦਿੱਤਾ। ਪੁਡੂਚੇਰੀ ਦੀ ਚਾਰ ਮੈਚਾਂ ਵਿਚ ਇਹ ਦੂਜੀ ਜਿੱਤ ਹੈ ਜਦਕਿ ਬੈਂਗਲੁਰੂ ਨੂੰ 4 ਮੈਚਾਂ ਵਿਚ ਦੂਜੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਦੁਜੇ ਪਾਸੇ ਮੇਜ਼ਬਾਨ ਪੁਣੇ ਪ੍ਰਾਈਡ ਨੇ ਵੈਂਕਟੇਸ਼ (16 ਅੰਕ0 ਅਤੇ ਅਮਰਜੀਤ ਸਿੰਘ (13 ਅੰਕ) ਦੇ ਸ਼ਾਨਦਾਰ ਖੇਡ ਦੀ ਬਦੌਲਤ ਹਰਿਆਣਾ ਨੂੰ 56-41 ਦੇ ਫਰਕ ਨਾਲ ਹਰਾਉਂਦਿਆਂ ਜੋਨ-ਏ ਦੀ ਅੰਕ ਸੂਚੀ ਦੇ ਚੋਟੀ 'ਤੇ ਆਪਣੀ ਸਥਿਤੀ ਮਜ਼ਬੂਤ ਕੀਤੀ। ਹਰਿਆਣਾ ਲਈ ਸਤਨਾਮ ਸਿੰਘ ਨੇ 14 ਅਤੇ ਮੋਹਿਤ ਜਾਖੜ ਨੇ 7 ਅੰਕ ਬਟੋਰੇ।


Related News