ਦੇਹਰਾਦੂਨ ''ਚ ਹੋਏ ਗੋਲਡ ਕੱਪ ਨੇ ਬਦਲ ਦਿੱਤੀ ਸੀ ਮਹਿੰਦਰ ਸਿੰਘ ਧੋਨੀ ਦੀ ਜ਼ਿੰਦਗੀ

Monday, Aug 17, 2020 - 02:20 PM (IST)

ਦੇਹਰਾਦੂਨ ''ਚ ਹੋਏ ਗੋਲਡ ਕੱਪ ਨੇ ਬਦਲ ਦਿੱਤੀ ਸੀ ਮਹਿੰਦਰ ਸਿੰਘ ਧੋਨੀ ਦੀ ਜ਼ਿੰਦਗੀ

ਸਪੋਟਸ ਡੈਕਸ : ਸੁਤੰਤਰਤਾ ਦਿਵਸ ਦੇ ਦਿਨ ਸੰਨਿਆਸ ਦੀ ਘੋਸ਼ਣਾ ਕਰਨ ਵਾਲੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਜ਼ਿੰਦਗੀ 'ਚ ਦੇਹਰਾਦੂਨ ਕਈ ਖ਼ਾਸ ਮਾਈਨੇ ਰੱਖਦਾ ਹੈ। ਆਮ ਤੌਰ 'ਤੇ ਦੇਹਰਾਦੂਨ ਨਾਲ ਧੋਨੀ ਦਾ ਕੁਨੈਕਸ਼ਨ ਉਨ੍ਹਾਂ ਦੇ ਸਹੁਰਿਆਂ ਜਾਂ ਜਨਮ ਦੇ ਰੂਪ 'ਚ ਹੀ ਦੇਖਿਆ ਜਾਂਦਾ ਹੈ ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਧੋਨੀ ਦੇ ਕ੍ਰਿਕਟ ਕਰੀਅਰ 'ਚ ਵੀ ਦੇਹਰਾਦੂਨ ਦਾ ਖ਼ਾਸ ਰੋਲ ਰਿਹਾ ਹੈ। ਜੀ ਹਾਂ, ਸਾਲ 2004 'ਚ ਦੇਹਰਾਦੂਨ 'ਚ ਹੋਏ ਗਲਡ ਕੱਪ 'ਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਧੋਨੀ ਨੂੰ ਕੌਮਾਂਤਰੀ ਕ੍ਰਿਕਟ 'ਚ ਮੌਕਾ ਮਿਲਿਆ। 

ਇਹ ਵੀ ਪੜ੍ਹੋਂ : ਗੁਰੂ ਨਾਨਕ ਦੇਵ ਹਸਪਤਾਲ 'ਚ ਕੋਰੋਨਾ ਮਰੀਜ਼ ਨੇ 5ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਕੀਤੀ ਖੁਦਕੁਸ਼ੀ
PunjabKesariਕ੍ਰਿਕਟ ਐਸੋਸੀਏਸ਼ਨ ਆਫ਼ ਉਤਾਰਖੰਡ ਦੇ ਸਾਬਕਾ ਸਕੱਤਰ ਪੀਸੀ ਵਰਮਾ ਮੁਤਾਬਕ, ਸਾਲ 2004 'ਚ ਦੇਹਰਾਦੂਨ 'ਚ ਹੋਏ ਗੋਲਡ ਕੱਪ 'ਚ ਕਈ ਸੂਬਿਆਂ ਦੀਆਂ ਟੀਮਾਂ ਨੇ ਹਿੱਸਾ ਲਿਆ। ਇਸ 'ਚ ਮਹਿੰਦਰ ਸਿੰਘ ਧੋਨੀ ਝਾਰਖੰਡ ਟੀਮ ਵਲੋਂ ਖੇਡ ਰਹੇ ਸਨ। ਧੋਨੀ ਨੇ ਲਗਾਤਾਰ ਅਰਧ ਸੈਂਕੜੇ ਦੀ ਪਾਰੀ ਖੇਡਦੇ ਹੋਏ ਟੀਮ ਨੂੰ ਲੀਗ ਮੈਚ 'ਚ ਜਿੱਤ ਦਵਾਈ ਅਤੇ ਫਾਈਨਲ 'ਚ ਪਹੁੰਚਾਇਆ। ਫਾਈਨਲ 'ਚ ਧੋਨੀ ਨੇ ਸੈਂਕੜਾ ਦੀ ਪਾਰੀ ਖੇਡ ਕੇ ਟੀਮ ਨੂੰ ਖ਼ਿਤਾਬ ਜਤਾਇਆ ਸੀ। ਵਰਮਾ ਨੇ ਦੱਸਿਆ ਕਿ ਇਸ ਟੂਰਨਾਮੈਂਟ ਦੇ ਬਾਅਦ ਧੋਨੀ ਨੂੰ ਕੌਮਾਂਤਰੀ ਕ੍ਰਿਕਟ 'ਚ ਖੇਡਣ ਦਾ ਮੌਕਾ ਮਿਲਿਆ। ਜਾਣਕਾਰ ਮੰਨਦੇ ਹਨ ਕਿ ਗੋਲਡ ਕੱਪ 'ਚ ਧੋਨੀ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਕਾਰਨ ਹੀ ਉਨ੍ਹਾਂ ਨੂੰ ਮੌਕਾ ਦਿੱਤਾ ਗਿਆ। 

ਇਹ ਵੀ ਪੜ੍ਹੋਂ : ਜ਼ਹਿਰੀਲੀ ਸ਼ਰਾਬ ਮਾਮਲੇ 'ਚ ਭਾਜਪਾ ਨੇ ਘੇਰੀ ਕਾਂਗਰਸ, CBI ਜਾਂਚ ਦੀ ਕੀਤੀ ਮੰਗ
PunjabKesari
ਪੀਸੀ ਵਰਮਾ ਨੇ ਦੱਸਿਆ ਕਿ ਉਨ੍ਹਾਂ ਦਿਨਾਂ 'ਚ ਧੋਨੀ ਕ੍ਰਿਕਟ ਦੀ ਦੁਨੀਆ 'ਚ ਨਵਾਂ ਨਾਮ ਸੀ ਪਰ ਧੋਨੀ ਦੇ ਲੰਬੇ-ਲੰਬੇ ਛੱਕੇ ਦੇਖ ਕੇ ਸਭ ਹੈਰਾਨ ਰਹਿ ਗਏ ਸੀ। ਕਈ ਛੱਕੇ ਤਾਂ ਬੀ. ਐੱਸ.ਐੱਨ.ਐੱਲ. ਟਾਵਰ ਦੀ  ਉੱਚਾਈ ਤੱਕ ਲਗਾਏ ਸੀ ਅਤੇ ਬਾਲ ਸੜਕ ਤੱਕ ਪਹੁੰਚ ਗਈ ਸੀ। ਇਥੋਂ ਹੀ ਧੋਨੀ ਦੇ  ਹੈਲੀਕਾਪਟਰ ਸ਼ਾਟ ਨੂੰ ਪਛਾਣ ਮਿਲਣੀ ਸ਼ੁਰੂ ਹੋਈ ਸੀ। 

ਇਹ ਵੀ ਪੜ੍ਹੋਂ : WWE ਪੇਸ਼ਕਾਰ ਚਾਰਲੀ ਲੀਕ ਹੋਈ ਸ਼ਰਮਨਾਕ ਵੀਡੀਓ ਕਾਰਨ ਆਈ ਸੀ ਚਰਚਾ 'ਚ
PunjabKesari


author

Baljeet Kaur

Content Editor

Related News