ਬਿਰੇਂਦਰ ਲਾਕੜਾ ਟੋਕੀਓ ਓਲੰਪਿਕ ਦੀ ਭਾਰਤੀ ਟੀਮ ’ਚ ਜਗ੍ਹਾ ਬਣਾਉਣ ਲਈ ਬੇਤਾਬ
Wednesday, Jun 02, 2021 - 11:56 AM (IST)
ਬੈਂਗਲੁਰੂ— ਡਿਫ਼ੈਂਡਰ ਬਿਰੇਂਦਰ ਲਾਕੜਾ ਟੋਕੀਓ ਓਲੰਪਿਕ ਦੀ ਭਾਰਤੀ ਹਾਕੀ ਟੀਮ ’ਚ ਜਗ੍ਹਾ ਬਣਾਉਣ ਨੰ ਲੈ ਕੇ ਵਚਨਬੱਧ ਹੈ ਤੇ ਮੌਕਾ ਮਿਲਣ ’ਤੇ ਪੂਰਾ ਫ਼ਾਇਦਾ ਉਠਾਉਣਾ ਚਾਹੁੰਦਾ ਹੈ। ਭਾਰਤ ਲਈ 196 ਮੁਕਾਬਲੇ ਖੇਡਣ ਵਾਲੇ ਲਾਕੜਾ ਗੋਡੇ ਦੀ ਸੱਟ ਕਾਰਨ ਰੀਓ ਓਲੰਪਿਕ ’ਚ ਨਹੀਂ ਖੇਡ ਸਕੇ ਸਨ।
ਉਨ੍ਹਾਂ ਕਿਹਾ ਕਿ ਪਿਛਲੇ ਪੰਜ ਸਾਲ ’ਚ ਮੈਂ ਆਪਣੀ ਖੇਡ ’ਤੇ ਕਾਫ਼ੀ ਮਿਹਨਤ ਕੀਤੀ ਹੈ ਤੇ ਮੈਂ ਟੋਕੀਓ ਓਲੰਪਿਕ ’ਚ ਜਗ੍ਹਾ ਬਣਾਉਣ ਲਈ ਵਚਨਬੱਧ ਹਾਂ। ਮੈਂ ਇਹ ਯਕੀਨੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿ ਮੈਂ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਾਂ ਤੇ ਹਰੇਕ ਟ੍ਰੇਨਿੰਗ ਸੈਸ਼ਨ ’ਚ ਆਪਣਾ ਸੌ ਫ਼ੀਸਦੀ ਯੋਗਦਾਨ ਦੇਵਾਂ। ਉਨ੍ਹਾਂ ਕਿਹਾ ਕਿ ਹਾਲਾਂਕਿ ਮੈਂ ਭਾਰਤੀ ਟੀਮ ਦੇ ਸਭ ਤੋਂ ਤਜਰਬੇਕਾਰ ਖਿਡਾਰੀਆਂ ’ਚ ਸ਼ਾਮਲ ਹਾਂ ਪਰ ਟੀਮ ’ਚ ਮੇਰੀ ਜਗ੍ਹਾ ਪੱਕੀ ਨਹੀਂ ਹੈ। ਹਰੇਕ ਸਥਾਨ ਲਈ ਕਾਫ਼ੀ ਮੁਕਾਬਲੇਬਾਜ਼ੀ ਹੈ। ਇਸ ਲਈ ਮੈਂ ਬਿਲਕੁਲ ਢਿੱਲ ਨਹੀਂ ਵਰਤ ਰਿਹਾ।