ਭਾਰਤ ਨੂੰ ਮਿਲਿਆ 16ਵਾਂ ਮੈਡਲ, ਦੀਪਤੀ ਨੇ 400 ਮੀਟਰ ਟੀ20 ਪ੍ਰਤੀਯੋਗਿਤਾ ’ਚ ਜਿੱਤਿਆ ਕਾਂਸੀ ਤਮਗਾ
Wednesday, Sep 04, 2024 - 12:06 AM (IST)
ਪੈਰਿਸ : ਵਿਸ਼ਵ ਚੈਂਪੀਅਨਸ਼ਿਪ ਦੀ ਸੋਨ ਤਮਗਾ ਜੇਤੂ ਭਾਰਤ ਦੀ ਦੀਪਤੀ ਜੀਵਨਜੀ ਨੇ ਮੰਗਲਵਾਰ ਨੂੰ ਇੱਥੇ ਪੈਰਿਸ ਪੈਰਾਲੰਪਿਕ ਦੀ ਐਥਲੈਟਿਕਸ ਦੀ ਮਹਿਲਾ 400 ਮੀਟਰ ਟੀ20 ਪ੍ਰਤੀਯੋਗਿਤਾ ਵਿਚ 55.82 ਸੈਕੰਡ ਦੇ ਸਮੇਂ ਨਾਲ ਕਾਂਸੀ ਤਮਗਾ ਜਿੱਤਿਆ। ਇਸ ਮਹੀਨੇ 21 ਸਾਲ ਦੀ ਹੋਣ ਵਾਲੀ ਦੀਪਤੀ ਯੂਕ੍ਰੇਨ ਦੀ ਯੂਲੀਆ ਸ਼ੂਲਿਆਰ (55.16 ਸੈਕੰਡ) ਤੇ ਵਿਸ਼ਵ ਰਿਕਾਰਡਧਾਰਕ ਤੁਰਕੀ ਦੀ ਆਯਸੇਲ ਓਂਡਰ (55.23 ਸੈਕੰਡ) ਤੋਂ ਬਾਅਦ ਤੀਜੇ ਸਥਾਨ ’ਤੇ ਰਹੀ। ਇਸ ਤਗਮੇ ਨਾਲ ਭਾਰਤ ਨੇ 16 ਤਗਮੇ ਜਿੱਤੇ ਹਨ ਅਤੇ ਮੌਜੂਦਾ ਸਮੇਂ 'ਚ ਤਮਗਾ ਸੂਚੀ 'ਚ 18ਵੇਂ ਨੰਬਰ 'ਤੇ ਹੈ। ਟੀ20 ਸ਼੍ਰੇਣੀ ਮੁੱਖ ਤੌਰ ’ਤੇ ਕਮਜ਼ੋਰ ਖਿਡਾਰੀਆਂ ਲਈ ਹੈ।