ਦੀਪਨ ਚੱਕਰਵਰਤੀ ਦੀ ਲਗਾਤਾਰ ਦੂਜੀ ਜਿੱਤ

11/07/2017 9:06:08 AM

ਪਟਨਾ, (ਬਿਊਰੋ)— ਖਾਦੀ ਇੰਡੀਆ 55ਵੀਂ ਰਾਸ਼ਟਰੀ ਪੁਰਸ਼ ਪ੍ਰੀਮੀਅਰ ਸ਼ਤਰੰਜ ਚੈਂਪੀਅਨਸ਼ਿਪ 2017 ਦਾ ਆਯੋਜਨ ਕੀਤਾ ਜਾ ਰਿਹਾ ਹੈ। 3 ਹਾਰ ਦਾ ਸਾਹਮਣਾ ਕਰਨ ਵਾਲੇ ਦੀਪਨ ਚੱਕਰਵਰਤੀ ਦੀ ਸਵਪਿਨਲ ਥੋਪਾੜੇ 'ਤੇ ਜਿੱਤ ਰਹੀ। ਕੱਲ ਸਮਮੇਦ ਨੂੰ ਹਰਾਉਣ ਤੋਂ ਬਾਅਦ ਇਹ ਉਸ ਦੀ ਲਗਾਤਾਰ ਦੂਜੀ ਜਿੱਤ ਰਹੀ। ਉਸ ਨੇ ਆਪਣੇ ਵਜ਼ੀਰ ਨੂੰ ਕੁਰਬਾਨ ਕਰਦਿਆਂ ਬੇਹੱਦ ਹੀ ਹਮਲਾਵਰ ਜਿੱਤ ਹਾਸਲ ਕੀਤੀ। ਪਿਛਲੇ ਮੈਚ ਵਿਚ ਕਾਰੋ ਕਾਨ ਤੋਂ ਜਿੱਤ ਦਰਜ ਕਰਨ ਵਾਲੇ ਸਵਪਿਨਲ ਲਈ ਇਹ ਓਪਨਿੰਗ 41 ਚਾਲਾਂ ਵਿਚ ਹਾਰ ਲੈ ਕੇ ਆਈ।


Related News