ਦੀਪਕ ਪੂਨੀਆ ਜੂਨੀਅਰ ਵਿਸ਼ਵ ਚੈਂਪੀਅਨ ਪਹਿਲਵਾਨ ਬਣਿਆ
Thursday, Aug 15, 2019 - 02:26 AM (IST)

ਨਵੀਂ ਦਿੱਲੀ- ਪਹਿਲਵਾਨ ਦੀਪਕ ਪੂਨੀਆ 18 ਸਾਲਾਂ ਵਿਚ ਭਾਰਤ ਦਾ ਪਹਿਲਾ ਜੂਨੀਅਰ ਵਿਸ਼ਵ ਚੈਂਪੀਅਨ ਬਣ ਗਿਆ। ਉਸ ਨੇ ਐਸਤੋਨੀਆ ਵਿਚ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਵਿਚ ਰੂਸ ਦੇ ਐਲਿਕ ਸ਼ੇਬਜੁਖੋਵ ਨੂੰ ਹਰਾਇਆ। ਪੁਰਸ਼ਾਂ ਦੇ ਫ੍ਰੀ ਸਟਾਈਲ ਵਰਗ ਵਿਚ 86 ਕਿਲੋ ਵਿਚ ਸਕੋਰ 2-2 ਨਾਲ ਬਰਾਬਰ ਸੀ ਪਰ ਆਖਰੀ ਅੰਕ ਬਣਾਉਣ ਕਾਰਣ ਪੂਨੀਆ ਨੂੰ ਜੇਤੂ ਐਲਾਨਿਆ ਗਿਆ। ਇਸ ਤੋਂ ਪਹਿਲਾਂ 2001 ਵਿਚ ਰਮੇਸ਼ ਕੁਮਾਰ (69 ਕਿਲੋ) ਅਤੇ ਪਲਵਿੰਦਰ ਸਿੰਘ ਚੀਮਾ (130 ਕਿਲੋ) ਨੇ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਵਿਚ ਸੋਨ ਤਮਗਾ ਜਿੱਤਿਆ ਸੀ।