ਦੀਪਕ ਚਾਹਰ ਨੇ ਫੜਿਆ ਕੈਚ ਆਫ ਦਿ ਮੈਚ, ਰੋਕ ਦਿੱਤਾ ਸੁਨੀਲ ਨਰਾਇਣ ਦਾ ਤੂਫਾਨ

Wednesday, Apr 10, 2019 - 12:04 PM (IST)

ਦੀਪਕ ਚਾਹਰ ਨੇ ਫੜਿਆ ਕੈਚ ਆਫ ਦਿ ਮੈਚ, ਰੋਕ ਦਿੱਤਾ ਸੁਨੀਲ ਨਰਾਇਣ ਦਾ ਤੂਫਾਨ

ਜਲੰਧਰ : ਚੇਨਈ ਦੇ ਮੈਦਾਨ 'ਤੇ ਚੇਂਨਈ ਸੁਪਰ ਕਿੰਗਸ ਨੇ ਇਕ ਵਾਰ ਫਿਰ ਤੋਂ ਜ਼ੋਰਦਾਰ ਸ਼ੁਰੂਆਤ ਕਰਦੇ ਹੋਏ ਕੋਲਕਾਤਾ ਦੀ ਟੀਮ ਨੂੰ ਸ਼ੁਰੂਆਤ ਪੰਜ ਓਵਰਾਂ 'ਚ ਹੀ ਚਾਰ ਝੱਟਕੇ ਦੇ ਦਿੱਤੇ। ਝੱਟਕੇ ਦੇਣ ਦਾ ਸਿਲਸਿਲਾ ਸ਼ੁਰੂ ਕੀਤਾ ਚੇਨਈ ਦੇ ਤੇਜ਼ ਗੇਂਦਬਾਜ਼ ਦੀਪਕ ਚਾਹਰ ਨੇ। ਚਾਹਰ ਨੇ ਪਹਿਲਾਂ ਤਾਂ ਪਹਿਲੀ ਹੀ ਓਵਰ 'ਚ ਕ੍ਰਿਸ ਲਿਨ ਨੂੰ ਐੱਲ. ਬੀ. ਡਬਲਿਊ. ਆਊਟ ਕਰਵਾ ਦਿੱਤਾ। ਇਸ ਤੋਂ ਬਾਅਦ ਜਦੋ ਦੂਜਾ ਓਵਰ ਹਰਭਜਨ ਸਿੰਘ ਸੁਟਣ ਆਏ ਤਾਂ ਨਰਾਇਣ ਦਾ ਜ਼ਬਰਦਸਤ ਕੈਚ ਲੈ ਕੇ ਸਾਰਾ ਖੇਡ ਹੀ ਪਲਟ ਦਿੱਤਾ। ਕੇ. ਕੇ. ਆਰ. ਆਪਣੇ ਦੋਨਾਂ ਧਾਕੜ ਓਪਨਰ ਸਿਰਫ਼ 8 ਦੌੜਾਂ 'ਤੇ ਗੁਆ ਚੁੱਕਿਆ ਸੀ। ਚਾਹਰ ਦੇ ਕੈਚ ਆਫ ਦ ਮੈਚ ਨੇ ਕੋਲਕਾਤਾ ਦੇ 'ਤੇ ਇੰਨਾ ਪ੍ਰੈਸ਼ਰ ਬਣਾਇਆ ਕਿ ਉਹ ਪਹਿਲਾਂ 8 ਓਵਰਾਂ 'ਚ ਚਾਰ ਵਿਕਟਾਂ ਦੇ ਨੁਕਸਾਨ 'ਤੇ ਸਿਰਫ਼ 36 ਦੌੜਾਂ ਹੀ ਬਣਾ ਸਕੀ।

ਆਈ. ਪੀ. ਐੱਲ 2019 : ਪਾਵਰਪਲੇਅ 'ਚ ਕੇ. ਕੇ. ਆਰ ਦਾ ਸਕੋਰ
16/1 ਸੀ. ਐੱਸ. ਕੇ ਬਨਾਮ ਆਰ. ਸੀ. ਬੀ, ਚੇਨਈ 
27/1 ਐੱਸ. ਆਰ. ਐੱਚ ਬਨਾਮ ਕੇ. ਐਕਸ. ਆਈ. ਪੀ, ਮੋਹਾਲੀ
28/1 ਆਰ. ਆਰ ਬਨਾਮ ਕੇ. ਕੇ. ਆਰ, ਜੈਪੁਰ 
29/3 ਸੀ.ਐੱਸ. ਕੇ ਬਨਾਮ ਆਰ. ਆਰ, ਚੇਨਈ 
29/4 ਕੇ. ਕੇ. ਆਰ. ਬਨਾਮ ਸੀ. ਐੱਸ. ਕੇ, ਚੇਨਈ


Related News