ਟੀ-20 ਵਰਲਡ ਕੱਪ ਤੋਂ ਪਹਿਲਾਂ ਟੀਮ ਇੰਡੀਆ ਨੂੰ ਇਕ ਹੋਰ ਝਟਕਾ, ਦੀਪਕ ਚਾਹਰ ਜ਼ਖ਼ਮੀ, 2 ਖਿਡਾਰੀ ਟੀਮ ਨਾਲ ਜੁੜੇ

Saturday, Oct 08, 2022 - 01:33 AM (IST)

ਸਪੋਰਟਸ ਡੈਸਕ : ਭਾਰਤੀ ਵਨ ਡੇ ਟੀਮ ਨੂੰ ਇਕ ਹੋਰ ਝਟਕਾ ਲੱਗਾ ਹੈ ਕਿਉਂਕਿ ਲਖਨਊ 'ਚ ਦੱਖਣੀ ਅਫਰੀਕਾ ਵਿਰੁੱਧ ਪਹਿਲੇ ਮੈਚ ਤੋਂ ਪਹਿਲਾਂ ਹੋਏ ਟ੍ਰੇਨਿੰਗ ਸੈਸ਼ਨ ਦੌਰਾਨ ਜ਼ਖ਼ਮੀ ਹੋਣ ਕਾਰਨ ਸੀਨੀਅਰ ਤੇਜ਼ ਗੇਂਦਬਾਜ਼ ਦੀਪਕ ਚਾਹਰ ਦੇ ਬਚੇ ਹੋਏ 2 ਮੈਚਾਂ ਵਿਚ ਖੇਡਣ ਦੀ ਸੰਭਾਵਨਾ ਨਹੀਂ ਹੈ। ਚਾਹਰ ਉਸ ਭਾਰਤੀ ਟੀਮ ਦੇ ਆਖਰੀ-11 ਦਾ ਹਿੱਸਾ ਨਹੀਂ ਸੀ, ਜਿਸ ਨੂੰ ਸ਼ੁਰੂਆਤੀ ਮੈਚ ਵਿਚ ਦੱਖਣੀ ਅਫਰੀਕਾ ਨੇ 9 ਦੌੜਾਂ ਨਾਲ ਹਰਾਇਆ ਸੀ।

ਇਹ ਵੀ ਪੜ੍ਹੋ : ਕਸਟਮ ਵਿਭਾਗ ਦੀ ਵੱਡੀ ਕਾਰਵਾਈ, ਅੰਮ੍ਰਿਤਸਰ ਹਵਾਈ ਅੱਡੇ ਤੋਂ ਜ਼ਬਤ ਕੀਤਾ 17 ਲੱਖ ਦਾ ਸੋਨਾ

ਚੋਣ ਮਾਮਲਿਆਂ ਦੀ ਜਾਣਕਾਰੀ ਰੱਖਣ ਵਾਲੇ ਇਕ ਸੂਤਰ ਨੇ ਕਿਹਾ, ‘‘ਦੀਪਕ ਦਾ ਗੋਡਾ ਮੁੜ ਗਿਆ ਹੈ ਪਰ ਇਹ ਇੰਨਾ ਗੰਭੀਰ ਨਹੀਂ ਹੈ। ਹਾਲਾਂਕਿ ਉਸ ਨੂੰ ਕੁਝ ਦਿਨ ਦੇ ਆਰਾਮ ਦੀ ਸਲਾਹ ਦਿੱਤੀ ਜਾ ਸਕਦੀ ਹੈ। ਇਸ ਲਈ ਇਹ ਟੀਮ ਮੈਨੇਜਮੈਂਟ ਦਾ ਫ਼ੈਸਲਾ ਹੋਵੇਗਾ ਕਿ ਉਹ ਦੀਪਕ ਨੂੰ ਖਿਡਾਉਣ ਦਾ ਜ਼ੋਖਮ ਲੈਣਾ ਚਾਹੇਗੀ ਜਾਂ ਨਹੀਂ ਕਿਉਂਕਿ ਉਹ ਟੀ-20 ਵਿਸ਼ਵ ਕੱਪ ਲਈ ਸਟੈਂਡ ਬਾਏ ਦੀ ਸੂਚੀ ਵਿਚ ਸ਼ਾਮਲ ਹੈ ਪਰ ਜੇਕਰ ਉੱਥੇ ਲੋੜ ਪਵੇਗੀ ਤਾਂ ਉਸ ਨੂੰ ਪਹਿਲ ਦਿੱਤੀ ਜਾਵੇਗੀ।’’

ਇਹ ਵੀ ਪੜ੍ਹੋ : ਅਮਰੀਕਾ 'ਚ ਪੰਜਾਬੀ ਪਰਿਵਾਰ ਦੇ 4 ਮੈਂਬਰਾਂ ਦੇ ਕਤਲ ਮਾਮਲੇ 'ਚ ਪੁਲਸ ਨੂੰ ਮਿਲੀ ਸਫਲਤਾ

ਅਜੇ ਟੀ-20 ਵਿਸ਼ਵ ਕੱਪ 'ਚ ਜਸਪ੍ਰੀਤ ਬੁਮਰਾਹ ਦੀ ਜਗ੍ਹਾ ਮੁਹੰਮਦ ਸ਼ੰਮੀ ਨੂੰ ਲਿਆ ਜਾਵੇਗਾ, ਜਿਹੜਾ ਹੌਲੀ-ਹੌਲੀ ਫਿੱਟ ਹੋ ਰਿਹਾ ਹੈ ਤੇ ਉਸ ਦੇ ਅਗਲੇ 3 ਜਾਂ 4 ਦਿਨਾਂ ਵਿਚ ਆਸਟਰੇਲੀਆ ਰਵਾਨਾ ਹੋਣ ਦੀ ਉਮੀਦ ਹੈ। ਉੱਥੇ ਹੀ ਮੁਕੇਸ਼ ਚੌਧਰੀ ਤੇ ਚੇਤਨ ਸਕਾਰੀਆ ਬਤੌਰ ਨੈੱਟ ਗੇਂਦਬਾਜ਼ ਟੀ-20 ਟੀਮ ਨਾਲ ਜੁੜ ਗਏ ਹਨ। ਪਿਛਲੇ ਸਾਲ ਚੇਨਈ ਸੁਪਰ ਕਿੰਗਜ਼ ਦੀ ਖੋਜ ਰਹੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਮੁਕੇਸ਼ ਚੌਧਰੀ ਤੇ ਸੌਰਾਸ਼ਟਰ ਦੇ ਚੇਤਨ ਸਕਾਰੀਆ ਬਤੌਰ ਨੈੱਟ ਗੇਂਦਬਾਜ਼ ਟੀ-20 ਵਿਸ਼ਵ ਕੱਪ ਟੀਮ ਨਾਲ ਜੁੜ ਚੁੱਕੇ ਹਨ।

ਇਹ ਵੀ ਪੜ੍ਹੋ : ਦੀਵਾਲੀ ਦਾ ਤੋਹਫਾ ਦੇਣ 'ਤੇ ਅਧਿਆਪਕਾਂ ਦੇ ਵਫਦ ਨੇ ਮੁੱਖ ਮੰਤਰੀ ਦਾ ਕੀਤਾ ਧੰਨਵਾਦ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News