ਦੀਪਕ ਚਾਹਰ ਦਾ ਕਮਾਲ, 5 ਛੱਕਿਆਂ ਦੀ ਮਦਦ ਨਾਲ ਬਣਾਇਆ ਤੇਜ਼ ਅਰਧ ਸੈਂਕੜਾ

10/13/2019 11:46:03 AM

ਨਵੀਂ ਦਿੱਲੀ— ਆਈ. ਪੀ. ਐੱਲ. 'ਚ ਚੇਨਈ ਸੁਪਰ ਕਿੰਗਜ਼ ਦੇ ਮੁੱਖ ਗੇਂਦਬਾਜ਼ ਦੀਪਕ ਚਾਹਰ ਨੇ ਵਿਜੇ ਹਜ਼ਾਰੇ ਟਰਾਫੀ 'ਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ। ਬਿਹਾਰ ਵੱਲੋਂ ਖੇਡਦੇ ਹੋਏ ਰਾਜਸਥਾਨ ਦੇ ਇਸ ਗੇਂਦਬਾਜ਼ ਨੇ ਪਹਿਲਾਂ ਤਾਂ ਤੇਜ਼ ਅਰਧ ਸੈਂਕੜਾ ਲਗਾਇਆ। ਬਾਅਦ 'ਚ ਗੇਂਦਬਾਜ਼ੀ ਕਰਦੇ ਹੋਏ ਵਿਕਟ ਵੀ ਝਟਕਾਏ। ਦੀਪਕ ਦੇ ਇਸ ਪ੍ਰਦਰਸ਼ਨ ਦੇ ਚਲਦੇ ਰਾਜਸਥਾਨ ਟੀਮ ਨੇ 158 ਦੌੜਾਂ ਨਾਲ ਇਹ ਮੈਚ ਜਿੱਤ ਲਿਆ।
PunjabKesari
ਹਾਲਾਂਕਿ ਰਾਜਸਥਾਨ ਦੀ ਸਥਿਤੀ ਸ਼ੁਰੂਆਤ 'ਚ ਚੰਗੀ ਨਹੀਂ ਰਹੀ। ਇਕ ਸਮੇਂ ਉਨ੍ਹਾਂ ਦਾ ਸਕੋਰ 35.3 ਓਵਰ 'ਚ 156 ਦੌੜਾਂ ਸੀ। ਉਨ੍ਹਾਂ ਤੋਂ ਇਸ ਵਾਰ ਫਿਰ ਤੋਂ ਸਸਤੇ 'ਚ ਨਿਪਟਣ ਦਾ ਖ਼ਤਰਾ ਮੰਡਰਾ ਰਿਹਾ ਸੀ। ਪਰ ਦੀਪਕ ਚਾਹਰ ਅਤੇ ਰਾਜੇਸ਼ ਬਿਸ਼ਨੋਈ ਨੇ ਬਾਜ਼ੀ ਪਲਟ ਦਿੱਤੀ। ਦੋਹਾਂ ਨੇ ਆਖ਼ਰੀ 87 ਗੇਂਦਾਂ 'ਤੇ 112 ਦੌੜਾਂ ਬਣਾਈਆਂ। ਚਾਹਰ ਨੇ ਇਸ ਦੌਰਾਨ 51 ਗੇਂਦਾਂ 'ਚ 3 ਚੌਕਿਆਂ ਅਤੇ 5 ਛੱਕਿਆਂ ਦੀ ਮਦਦ ਨਾਲ 63 ਦੌੜਾਂ ਬਣਾਈਆਂ। ਜਦਕਿ ਬਿਸ਼ਨੋਈ ਨੇ 47 ਗੇਂਦਾਂ 'ਚ 5 ਚੌਕੇ ਅਤੇ 2 ਛੱਕਿਆਂ ਦੀ ਮਦਦ ਨਾਲ ਅਜੇਤੂ 61 ਦੌੜਾਂ ਬਣਾਈਆਂ। ਇਸ ਤਰ੍ਹਾਂ ਰਾਜਸਥਾਨ 5 ਵਿਕਟ ਦੇ ਨੁਕਸਾਨ 'ਤੇ 268 ਦੌੜਾਂ ਤਕ ਜਾ ਪਹੁੰਚਿਆ। ਟੀਚੇ ਦਾ ਪਿੱਛਾ ਕਰਨ ਉਤਰੀ ਬਿਹਾਰ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ। ਦੀਪਕ ਨੇ ਰਾਜਸਥਾਨ ਨੂੰ ਪਹਿਲੀ ਸਫਲਤਾ ਸਕੀਬੁਲ ਗਨੀ (4) ਦੇ ਹੱਥੋਂ ਦਿਵਾਈ। ਦੀਪਕ ਨੇ ਮੈਚ 'ਚ ਸਿਰਫ 3 ਓਵਰ ਸੁੱਟੇ। ਇਨ੍ਹਾਂ 'ਚੋਂ 2 ਦੌੜਾਂ ਦੇ ਕੇ 1 ਵਿਕਟ ਝਟਕਾਇਆ। ਇਨ੍ਹਾਂ ਤਿੰਨ ਓਵਰਾਂ 'ਚ 2 ਓਵਰ ਮੇਡਨ ਸੀ। ਜਦਕਿ ਰਾਹੁਲ ਚਾਹਰ ਨੇ 45 ਦੌੜਾਂ ਦੇ ਕੇ 4 ਵਿਕਟ ਲਏ ਅਤੇ ਬਿਹਾਰ ਦੀ ਟੀਮ 109 ਦੌੜਾਂ 'ਤੇ ਸਿਮਟ ਗਈ।


Tarsem Singh

Content Editor

Related News