ਹੈਟ੍ਰਿਕ ਲੈਣ ਵਾਲੇ ਦੀਪਕ ਚਾਹਰ ਨੇ ਖੋਲਿਆ ਸ਼ਾਨਦਾਰ ਗੇਂਦਬਾਜ਼ੀ ਕਰਨ ਦਾ ਰਾਜ਼

Monday, Nov 11, 2019 - 11:14 AM (IST)

ਹੈਟ੍ਰਿਕ ਲੈਣ ਵਾਲੇ ਦੀਪਕ ਚਾਹਰ ਨੇ ਖੋਲਿਆ ਸ਼ਾਨਦਾਰ ਗੇਂਦਬਾਜ਼ੀ ਕਰਨ ਦਾ ਰਾਜ਼

ਸਪੋਰਟਸ ਡੈਸਕ— ਦੀਪਕ ਚਾਹਰ ਨੇ ਹੈਟ੍ਰਿਕ ਸਮੇਤ 6 ਵਿਕਟ ਲਏ ਜਿਸ ਨਾਲ ਭਾਰਤ ਨੇ ਗੇਂਦਬਾਜ਼ੀ ਦੇ ਨਾਲ-ਨਾਲ ਬੱਲੇਬਾਜ਼ੀ 'ਚ ਵੀ ਸ਼ਾਨਦਾਰ ਵਾਪਸੀ ਕਰਕੇ ਬੰਗਲਾਦੇਸ਼ ਨੂੰ ਤੀਜੇ ਅਤੇ ਫੈਸਲਾਕੁੰਨ ਟੀ-20 ਕੌਮਾਂਤਰੀ ਕ੍ਰਿਕਟ ਮੈਚ 'ਚ ਐਤਵਾਰ ਨੂੰ ਇੱਥੇ 30 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ 2-1 ਨਾਲ ਜਿੱਤੀ।
PunjabKesari
ਮੈਚ ਖਤਮ ਹੋਣ ਦੇ ਬਾਅਦ ਚਾਹਰ ਨੇ ਕਿਹਾ, ''ਮੈਂ ਸੋਚਿਆ ਨਹੀਂ ਸੀ ਕਿ ਅਜਿਹਾ ਕੁਝ ਹੋਵੇਗਾ। ਮੈਂ ਖੁਸ਼ ਹਾਂ। ਮੈਂ ਸਿਰਫ ਸਖਤ ਮਿਹਨਤ ਕਰਨਾ ਚਾਹੁੰਦਾ ਹਾਂ। ਇਹ ਸਭ ਰੱਬ ਦੀ ਮਿਹਰਬਾਨੀ ਹੈ ਕਿ ਮੈਂ ਇੱਥੇ ਹਾਂ। ਮੈਚ 'ਚ ਨਵੀਂ ਗੇਂਦ ਦੇ ਨਾਲ ਪਲੈਨ (ਯੋਜਨਾ) ਨੂੰ ਅੱਗੇ ਵਧਾਉਣਾ ਸੀ। ਮੈਨੂੰ ਦੱਸਿਆ ਗਿਆ ਸੀ ਕਿ ਮੈਂ ਮਹੱਤਵਪੂਰਨ ਓਵਰਾਂ 'ਚ ਗੇਂਦਬਾਜ਼ੀ ਕਰਾਂਗਾ। ''
PunjabKesari
ਜ਼ਿਕਰਯੋਗ ਹੈ ਕਿ ਸਲਾਮੀ ਬੱਲੇਬਾਜ਼ਾਂ ਦੀ ਅਸਫਲਤਾ ਦੇ ਬਾਅਦ ਕੇ. ਐੱਲ. ਰਾਹੁਲ (35 ਗੇਂਦਾਂ 'ਤੇ 52 ਦੌੜਾਂ) ਅਤੇ ਸ਼੍ਰੇਅਸ ਅਈਅਰ  (33 ਗੇਂਦਾਂ 'ਤੇ 62 ਦੌੜਾਂ) ਨੇ ਤੀਜੇ ਵਿਕਟ ਲਈ 59 ਦੌੜਾਂ ਦੀ ਸਾਂਝੇਦਾਰੀ ਕੀਤੀ ਜਿਸ ਨਾਲ ਭਾਰਤ ਪੰਜ ਵਿਕਟ 'ਤੇ 174 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਉਣ 'ਚ ਸਫਲ ਰਿਹਾ।


author

Tarsem Singh

Content Editor

Related News