ਦੀਪਕ ਨੇ 7 ਦੌੜਾਂ 'ਤੇ ਹਾਸਲ ਕੀਤੀਆਂ 6 ਵਿਕਟਾਂ,ਹੈਟ੍ਰਿਕ ਕਰਨ ਵਾਲੇ ਬਣੇ ਪਹਿਲੇ ਭਾਰਤੀ ਗੇਂਦਬਾਜ਼

11/11/2019 3:31:29 AM

 ਨਾਗਪੁਰ— ਨਾਗਪੁਰ ਦੇ ਮੈਦਾਨ 'ਤੇ ਭਾਰਤੀ ਤੇਜ਼ ਗੇਂਦਬਾਜ਼ ਦੀਪਕ ਚਹਾਰ ਦੀ ਧਮਾਕੇਦਾਰ ਗੇਂਦਬਾਜ਼ੀ ਅੱਗੇ ਬੰਗਲਾਦੇਸ਼ੀ ਬੱਲੇਬਾਜ਼ ਢੇਰ ਹੋ ਗਏ। ਭਾਰਤੀ ਟੀਮ ਨੇ ਪਹਿਲਾਂ ਖੇਡਦੇ ਹੋਏ ਬੰਗਲਾਦੇਸ਼ ਨੂੰ 175 ਦੌੜਾਂ ਦਾ ਟੀਚਾ ਦਿੱਤਾ ਸੀ। ਬੰਗਲਾਦੇਸ਼ ਦੀ ਸ਼ੁਰੂਆਤ ਵਧੀਆ ਰਹੀ ਸੀ ਪਰ ਦੀਪਕ ਨੇ ਵਾਰੀ-ਵਾਰੀ ਵਿਕਟਾਂ ਹਾਸਲ ਕਰਕੇ ਭਾਰਤੀ ਟੀਮ ਦਾ ਪਲੜ੍ਹਾ ਭਾਰੀ ਕਰ ਦਿੱਤਾ। ਦੀਪਕ ਦੀ ਗੇਂਦਬਾਜ਼ੀ ਦੀ ਸਭ ਤੋਂ ਖਾਸ ਗੱਲ ਇਹ ਵੀ ਰਹੀ ਕਿ ਉਸ ਨੇ 20ਵੇਂ ਓਵਰ 'ਚ ਹੈਟ੍ਰਿਕ ਵੀ ਪੂਰੀ ਕੀਤੀ। ਉਹ ਟੀ-20 ਕੌਮਾਂਤਰੀ ਕ੍ਰਿਕਟ 'ਚ ਭਾਰਤ ਵਲੋਂ ਹੈਟ੍ਰਿਕ ਲਗਾਉਣ ਵਾਲੇ ਪਹਿਲੇ ਗੇਂਦਬਾਜ਼ ਬਣ ਗਏ।

PunjabKesari
ਹੈਟ੍ਰਿਕ ਦੇ ਨਾਲ ਭਾਰਤੀ ਗੇਂਦਬਾਜ਼
ਟੈਸਟ- ਹਰਭਜਨ ਸਿੰਘ, ਇਰਫਾਨ ਪਠਾਨ
ਵਨ ਡੇ- ਚੇਤਨ ਸ਼ਰਮਾ, ਕਪਿਲ ਦੇਵ, ਕੁਲਦੀਪ ਯਾਦਵ ਤੇ ਮੁਹੰਮਦ ਸ਼ਮੀ
ਟੀ-20— ਦੀਪਕ ਚਹਾਰ

PunjabKesari
ਟੀ-20 'ਚ ਸਰਵਸ੍ਰੇਸ਼ਠ ਗੇਂਦਾਬਜ਼ੀ ਦੇ ਅੰਕੜੇ
6/7 ਦੀਪਕ ਚਹਾਰ ਬਨਾਮ ਬੰਗਲਾਦੇਸ਼, ਨਾਗਪੁਰ 2019
6/8 ਅਜੰਤਾ ਮੇਂਡਿਸ ਬਨਾਮ ਜ਼ਿੰਬਾਬਵੇ, ਹੰਬਨਟੋਟਾ 2012
6/16 ਅਜੰਤਾ ਮੇਂਡਿਸ ਬਨਾਮ ਆਸਟਰੇਲੀਆ, ਪੱਲੇਕੇਲੇ 2011
6/25 ਯੁਜਵੇਂਦਰ ਚਾਹਲ ਬਨਾਮ ਇੰਗਲੈਂਡ, ਬੈਂਗਲੁਰੂ 2017


Gurdeep Singh

Content Editor

Related News