ਦੀਪਾ ਨੇ ਜੇ. ਕੇ. ਰੈਲੀ ਟੂ ਦਿ ਵੈਲੀ ਦਾ ਖਿਤਾਬ ਜਿੱਤਿਆ

04/09/2019 9:49:58 PM

ਮੁੰਬਈ- ਤਜਰਬੇਕਾਰ ਮਹਿਲਾ ਚਾਲਕ ਦੀਪਾ ਦਾਮੋਦਰਨ ਨੇ ਆਪਣੀ ਟੀ. ਐੱਸ. ਡੀ. ਕਵੀਨ ਦੀ ਖਾਸੀਅਤ ਅਨੁਸਾਰ ਪ੍ਰਦਰਸ਼ਨ ਕਰਦਿਆਂ ਜੇ. ਕੇ. ਟਾਇਰ ਮਹਿਲਾ ਰੈਲੀ ਟੂ ਦਿ ਵੈਲੀ ਦਾ ਖਿਤਾਬ ਆਪਣੇ ਨਾਂ ਕਰ ਲਿਆ। ਉਸ ਦੀ ਨੈਵੀਗੇਟਰ ਪ੍ਰਿਯੰਕਾ ਵਿਦੇਸ਼ ਨੇ ਉਸ ਦੀ ਚੰਗੀ ਮਦਦ ਕੀਤੀ। ਦੀਪਾ ਨੇ ਤਿੰਨ ਪੈਨਲਟੀ ਅੰਕ ਬਚਾਏ ਤੇ ਖਿਤਾਬ ਆਪਣੇ ਨਾਂ ਕਰ ਕੇ ਇਕ ਲੱਖ ਰੁਪਏ ਦਾ ਨਕਦ ਇਨਾਮ ਵੀ ਆਪਣੀ ਝੋਲੀ ਪਾ ਲਿਆ। ਇਸ ਰੈਲੀ ਦੀ ਰੂਪਰੇਖਾ, ਰਣਨੀਤੀ ਮਹਿਲਾਵਾਂ ਨੇ ਤਿਆਰ ਕੀਤੀ ਸੀ। ਰੈਲੀ 'ਚ 600 ਮਹਿਲਾਵਾਂ ਨੇ ਹਿੱਸਾ ਲਿਆ ਤੇ ਇਸ 'ਚ 130 ਕਾਰਾਂ ਦਾ ਇਸਤੇਮਾਲ ਕੀਤਾ ਗਿਆ ਸੀ। 

PunjabKesari


Gurdeep Singh

Content Editor

Related News