ਪੈਰਾਲੰਪਿਕ ਦੀ ਤਮਗਾ ਜੇਤੂ ਦੀਪਾ ਨੂੰ ''ਸਰ ਐਡਮੰਡ ਹਿਲੇਰੀ ਫੈਲੋਸ਼ਿਪ''

04/11/2019 4:10:26 PM

ਨਵੀਂ ਦਿੱਲੀ : ਰਿਓ ਓਲੰਪਿਕ ਦੀ ਚਾਂਦੀ ਤਮਗਾ ਜੇਤੂ ਦੀਪਾ ਮਲਿਕ ਨੂੰ ਵੀਰਵਾਰ ਨੂੰ ਉਸਦੀ ਪ੍ਰੇਰਣਾਦਾਇਕ ਉਪਲੱਬਧੀ ਲਈ ਵੀਰਵਾਰ ਨੂੰ ਨਿਊਜ਼ੀਲੈਂਡ ਦੇ ਪ੍ਰਧਾਨਮੰਤਰੀ ਵੱਲੋਂ 'ਸਰ ਐਡਮੰਡ ਹਿਲੇਰੀ ਫੈਲੋਸ਼ਿਪ' 2019 ਲਈ ਚੁਣਿਆ ਗਿਆ। ਰਿਓ ਓਲੰਪਿਕ 2016 ਵਿਚ ਸ਼ਾਟਪੁੱਟ ਦੀ ਐੱਫ 53 ਮੁਕਾਬਲੇ ਵਿਚ ਚਾਂਦੀ ਤਮਗਾ ਜਿੱਤਣ ਵਾਲੀ 48 ਸਾਲਾ ਦੀਪਾ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡ, ਸੰਸਕ੍ਰਿਤੀ ਅਤੇ ਲੋਕਾਂ ਵਿਚਾਲੇ ਆਪਸੀ ਸਬੰਧ ਮਜ਼ਬੂਤ ਕਰਨ ਦਾ ਕੰਮ ਕਰੇਗੀ। ਨਿਊਜ਼ੀਲੈਂਡ ਹਾਈ ਕਮੀਸ਼ਨ ਨੇ ਪ੍ਰੈਸ ਰਿਲੀਜ਼ 'ਚ ਕਿਹਾ, ''ਸਾਨੂੰ ਇਹ ਐਲਾਨ ਕਰਦਿਆਂ ਖੁਸ਼ੀ ਹੋ ਰਹੀ ਹੈ ਕਿ 2019 ਲਈ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਵੱਲੋਂ 'ਸਰ ਐਡਮੰਡ ਹਿਲੇਰੀ ਫੈਲੋਸ਼ਿਪ' ਨਾਲ ਭਾਰਤੀ ਪੈਰਾਲੰਪਿਕ ਐਥਲੀਟ ਦੀਪਾ ਮਲਿਕ ਨੂੰ ਸਨਮਾਨਿਤ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਜੇਸਿੰਡਾ ਆਰਡਰਨ ਵੱਲੋਂ ਦਿੱਤੀ ਗਈ ਇਸ ਫੈਲੋਸ਼ਿਪ ਦਾ ਮਕਸਦ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਸਬੰਧਾਂ ਨੂੰ ਮਜ਼ਬੂਤ ਕਰਨਾ ਹੈ।''

PunjabKesari

ਇਸ ਫੈਲੋਸ਼ਿਪ ਦੇ ਤਹਿਤ ਦੀਪਾ ਨਿਊਜ਼ੀਲੈਂਡ ਦੌਰੇ 'ਤੇ ਜਾ ਕੇ ਪ੍ਰਧਾਨ ਮੰਤਰੀ ਜੇਸਿੰਡਾ ਆਰਡਰਨ ਤੋਂ ਮਿਲੇਗੀ। ਪੈਰਾਲੰਪਿਕ ਖੇਡ ਸੰਗਠਨਾ ਦੇ ਦੌਰੇ ਕਰੇਗੀ ਅਤੇ ਨਿਊਜ਼ੀਲੈਂਡ ਦੇ ਐਥਲੀਟਾਂ, ਵਿਦਿਆਰਥੀਆਂ ਅਤੇ ਮੀਡੀਆ ਤੋਂ ਇਲਾਵਾ ਭਾਰਤੀ ਲੋਕਾਂ ਨਾਲ ਵੀ ਮਿਲੇਗੀ। ਦੀਪਾ 2016 ਵਿਚ ਪੈਰਾਲੰਪਿਕ ਖੇਡਾਂ ਵਿਚ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰੀ ਬਣੀ ਸੀ। ਉਹ ਲਗਾਤਾਰ 3 ਏਸ਼ੀਆਈ ਪੈਰਾ ਖੇਡਾਂ 2010, 2014 ਅਤੇ 2018 ਵਿਚ ਤਮਗਾ ਜਿੱਤਣ ਵਾਲੀ ਇਕਲੌਤੀ ਭਾਰਤੀ ਖਿਡਾਰਨ ਹੈ। ਉਹ ਪਦਮਸ਼੍ਰੀ ਅਤੇ ਅਰਜੁਨ ਪੁਰਸਕਾਰ ਜੇਤੂ ਵੀ ਹੈ।


Related News