ਦੀਕਸ਼ਾ ਡਾਗਰ ਆਇਰਿਸ਼ ਓਪਨ ''ਚ 7ਵੇਂ ਸਥਾਨ ''ਤੇ ਰਹੀ

Tuesday, Sep 05, 2023 - 09:55 PM (IST)

ਦੀਕਸ਼ਾ ਡਾਗਰ ਆਇਰਿਸ਼ ਓਪਨ ''ਚ 7ਵੇਂ ਸਥਾਨ ''ਤੇ ਰਹੀ

ਡਬਲਿਨ: ਭਾਰਤੀ ਗੋਲਫਰ ਦੀਕਸ਼ਾ ਡਾਗਰ ਨੇ ਚੰਗੀ ਸ਼ੁਰੂਆਤ ਤੋਂ ਬਾਅਦ ਆਪਣੀ ਗਤੀ ਗੁਆ ਦਿੱਤੀ ਅਤੇ ਕੇ. ਪੀ. ਐਮ. ਜੀ. ਮਹਿਲਾ ਆਇਰਿਸ਼ ਓਪਨ ਵਿੱਚ ਆਖਰੀ ਦੌਰ ਵਿੱਚ 2-ਅੰਡਰ 70 ਦੇ ਸਕੋਰ ਨਾਲ ਸੱਤਵਾਂ ਸਥਾਨ ਹਾਸਲ ਕੀਤਾ। ਉਹ ਇਸ ਸਾਲ ਛੇਵੀਂ ਵਾਰ ਸਿਖਰਲੇ ਦਸਾਂ ਵਿੱਚ ਸ਼ਾਮਲ ਹੋਈ ਹੈ। ਇਸ ਨਾਲ ਉਹ ਆਰਡਰ ਆਫ ਮੈਰਿਟ ਆਫ ਦਿ ਲੇਡੀਜ਼ ਯੂਰਪੀਅਨ ਟੂਰ 'ਚ ਤੀਜੇ ਸਥਾਨ 'ਤੇ ਪਹੁੰਚ ਗਈ। ਉਹ ਅਦਿਤੀ ਅਸ਼ੋਕ ਦੀ ਥਾਂ ਲੈਂਦੀ ਹੈ ਜੋ ਅਮਰੀਕਾ ਵਿੱਚ ਐਲਈਟੀ ਅਤੇ ਲੇਡੀਜ਼ ਪੀਜੀਏ ਦੋਵੇਂ ਖੇਡ ਰਹੀ ਹੈ।

ਸੀਜ਼ਨ ਦੇ ਅੰਤ ਵਿੱਚ ਚੋਟੀ ਦੇ 4 ਫਿਨਸ਼ਰਾਂ ਨੂੰ ਲੇਡੀਜ਼ ਪੀ. ਜੀ. ਏ. ਟੂਰ ਕਾਰਡ ਮਿਲਣਗੇ। ਸਮਾਈਲਾ ਤਰਨਿੰਗ ਸੌਂਡਰਬੀ 10 ਅੰਡਰ 62 ਦੇ ਸਕੋਰ ਨਾਲ ਸਿਖਰ 'ਤੇ ਰਹੀ। ਭਾਰਤ ਦੀ ਤਵੇਸਾ ਮਲਿਕ ਸੰਯੁਕਤ 36ਵੇਂ, ਵਾਣੀ ਕਪੂਰ ਸੰਯੁਕਤ 54ਵੇਂ ਅਤੇ ਰਿਧਿਮਾ ਦਿਲਾਵਰੀ 69ਵੇਂ ਸਥਾਨ 'ਤੇ ਰਹੀ। ਅਮਨਦੀਪ ਦਰਾਲ ਕਟ ਵਿੱਚ ਐਂਟਰੀ ਤੋਂ ਖੁੰਝ ਗਈ ਸੀ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News