ਭਾਰਤੀ ਖਿਡਾਰੀਆਂ ਨੇ ਕੋਰੋਨਾ ਵਾਇਰਸ ਕਾਰਨ ਆਲ ਇੰਗਲੈਂਡ ਚੈਂਪੀਅਨਸ਼ਿਪ ਤੋਂ ਹੱਟਣ ਦਾ ਕੀਤਾ ਫੈਸਲਾ

Friday, Mar 06, 2020 - 12:26 AM (IST)

ਭਾਰਤੀ ਖਿਡਾਰੀਆਂ ਨੇ ਕੋਰੋਨਾ ਵਾਇਰਸ ਕਾਰਨ ਆਲ ਇੰਗਲੈਂਡ ਚੈਂਪੀਅਨਸ਼ਿਪ ਤੋਂ ਹੱਟਣ ਦਾ ਕੀਤਾ ਫੈਸਲਾ

ਨਵੀਂ ਦਿੱਲੀ— ਐੱਚ. ਐੱਸ. ਪ੍ਰਣਯ ਸਮੇਤ ਕਈ ਭਾਰਤੀ ਬੈਡਮਿੰਟਨ ਖਿਡਾਰੀਆਂ ਨੇ ਕੋਰੋਨਾ ਵਾਇਰਸ ਦੇ ਵੱਧਦੇ ਲਾਗ ਨੂੰ ਦੇਖਦੇ ਹੋਏ ਅਗਲੇ ਹਫਤੇ ਹੋਣ ਵਾਲੇ ਇੰਗਲੈਂਡ ਚੈਂਪੀਅਨਸ਼ਿਪ ਤੋਂ ਹੱਟਣ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ ਚਿਰਾਗ ਸ਼ੈੱਟੀ ਤੇ ਸਤਵਿਕਸਾਈਰਾਜ ਰੰਕੀਰੈੱਡੀ ਦੀ ਦੁਨੀਆ ਦੇ 10ਵੇਂ ਨੰਬਰ ਦੀ ਪੁਰਸ਼ ਜੋੜੀ ਨੇ ਇਹ ਫੈਸਲਾ ਲਿਆ ਹੈ। ਇਹ ਸੈਸ਼ਨ ਦਾ ਪਹਿਲਾ ਵਿਸ਼ਵ ਟੂਰ ਸੁਪਰ 1000 ਟੂਰਨਾਮੈਂਟ ਹੈ ਜੋ 11 ਮਾਰਚ ਤੋਂ ਸ਼ੁਰੂ ਹੋਣਾ ਹੈ। ਆਲ ਇੰਗਲੈਂਡ ਚੈਂਪੀਅਨਸਿਪ ਟੋਕੀਓ 2020 ਕੁਆਲੀਫਿਕੇਸ਼ਨ ਲਈ ਬਹੁਤ ਅਹਿਮ ਹੈ।  


author

Gurdeep Singh

Content Editor

Related News