ਰਿਤੂ ਫੋਗਟ ਦਾ MMA 'ਚ ਸ਼ਾਨਦਾਰ ਡੈਬਿਊ, 3 ਮਿੰਟ 'ਚ ਵਿਰੋਧੀ ਨੂੰ ਕੀਤਾ ਚਿੱਤ

11/16/2019 6:20:19 PM

ਸਪੋਰਟਸ ਡੈਸਕ : ਭਾਰਤ ਦੀ ਸਾਬਕ ਮਹਿਲਾ ਪਹਿਲਵਾਨ ਰਿਤੂ ਫੋਗਟ ਨੇ ਸ਼ਨੀਵਰ ਨੂੰ ਆਪਣੇ ਮਿਕਸਡ ਮਾਰਸ਼ਲ ਆਰਟਸ (ਐੱਮ. ਐੱਮ. ਏ.) ਕਰੀਅਰ ਦੀ ਜਿਤ ਦੇ ਨਾਲ ਸ਼ੁਰੂਆਤ ਕੀਤੀ। ਰਾਸ਼ਟਰਮੰਡਲ ਕੁਸ਼ਤੀ ਚੈਂਪੀਅਨਸ਼ਿਪ ਵਿਚ ਸੋਨ ਤਮਗਾ ਜਿੱਤਣ ਵਾਲੀ ਰਿਤੂ ਨੇ ਸ਼ਨੀਵਾਰ ਨੂੰ ਇੱਥੇ ਕੈਡਿਲੇਕ ਐਰੇਨਾ ਵਿਚ ਵਨ ਚੈਂਪੀਅਨਸ਼ਿਪ ਦੇ 'ਏਜ ਆਫ ਡ੍ਰੈਗਨਜ਼' ਮੁਕਾਬਲੇ ਦੇ ਐਟੋਮਵੇਟ ਵਰਗ ਵਿਚ ਦੱਖਣੀ ਕੋਰੀਆ ਦੀ ਕਿਮ ਨਾਂ ਨੂੰ ਹਰਾਇਆ। ਰਿਤੂ ਨੇ ਦਮਦਾਰ ਪ੍ਰਦਰਸ਼ਨ ਕੀਤਾ ਅਤੇ ਆਪਣੇ ਪਹਿਲੇ ਰਾਊਂਡ ਵਿਚ 3:37 ਮਿੰਟ ਦੇ ਅੰਦਰ ਹੀ ਟੀ. ਕੇ. ਓ. ਦਾ ਆਧਾਰ 'ਤੇ ਜਿੱਤ ਦਰਜ ਕੀਤੀ।

PunjabKesari

ਰਾਸ਼ਟਰਮੰਡਲ ਕੁਸ਼ਤੀ ਚੈਂਪੀਅਨਸ਼ਿਪ ਦੀ ਸੋਨ ਤਮਗਾ ਜੇਤੂ ਭਾਰਤ ਦੀ ਮਹਿਲਾ ਪਹਿਲਵਾਨ ਰਿਤੂ ਫੋਗਟ ਕੁਸ਼ਤੀ ਦੇ ਅਖਾੜੇ ਵਿਚ ਝੰਡੇ ਗੱਡਣ ਤੋਂ ਬਾਅਦ ਹੁਣ ਮਿਕਸਡ ਮਾਰਸ਼ਲ ਆਰਟਰਸ ਵਿਚ ਉੱਤਰੀ ਹੈ। ਇਸ ਜਿੱਤ ਤੋਂ ਪਹਿਲਾਂ ਰਿਤੂ ਨੇ ਬਿਆਨ 'ਚ ਕਿਹਾ ਸੀ ਕਿ ਮੈਂ ਇਸ ਨਵੇਂ ਖੇਡ ਵਿਚ ਆਪਣਾ ਪੂਰਾ ਦਿਲ ਲਗਾ ਦਿੱਤਾ ਹੈ। ਮੈਂ ਐੱਮ. ਐੱਮ. ਏ. ਵਿਚ ਵਰਲਡ ਟਾਈਟਲ ਜਿੱਤਣ ਵਾਲੀ ਪਹਿਲੀ ਮਹਿਲਾ ਬਣਨ ਲਈ ਲੜਾਂਗੀ। ਇਸ ਖੇਡ ਵਿਚ ਮੈਂ ਆਪਣੇ ਦੇਸ਼ ਦੀ ਅਗਵਾਈ ਕਰ ਰਹੀ ਹਾਂ। ਇਹ ਮੇਰੇ ਲਈ ਬਹੁਤ ਮਾਣ ਵਾਲੀ ਗੱਲ ਹੈ।''

PunjabKesari


Related News