ਡਿਵੀਲੀਅਰਸ ਦੀ ਟੀ-20 ''ਚ ਵਾਪਸੀ, ਇਸ ਟੀਮ ਵੱਲੋਂ ਖੇਡਦੇ ਦਿਸਣਗੇ

02/26/2019 4:55:26 PM

ਨਵੀਂ ਦਿੱਲੀ : ਪਿਛਲੇ ਸਾਲ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਵਾਲੇ ਦੱਖਣੀ ਅਫਰੀਕਾ ਦੇ ਸਾਬਕਾ ਕਪਤਾਨ ਏ. ਬੀ. ਡਿਵੀਲੀਅਰਸ ਕਾਊਂਟੀ ਕ੍ਰਿਕਟ ਵਿਚ ਡੈਬਿਊ ਕਰਨ ਜਾ ਰਹੇ ਹਨ। ਉਹ ਇੰਗਲੈਂਡ ਦੀ ਲੀਗ ਟੀ-20 ਬਲਾਸਟ ਵਿਚ ਮਿਡਲਸੇਕਸ ਦੇ ਨਾਲ ਖੇਡਦਿਆਂ ਦਿਸਣਗੇ।

PunjabKesari

ਸੂਤਰਾਂ ਮੁਤਾਬਕ ਡਿਵੀਲੀਅਰਸ ਮਿਡਲਸੇਕਸ ਦੇ ਗਰੁਪ ਮੈਚਾਂ ਵਿਚ ਹਾਜ਼ਰ ਰਹਿਣਗੇ ਅਤੇ ਜੇਕਰ ਕਲੱਬ ਜੁਲਾਈ ਤੋਂ ਸ਼ੁਰੂ ਹੋ ਰਹੀ ਲੀਗ ਦੇ ਨਾਕ-ਆਊਟ ਦੌਰ ਵਿਚ ਪਹੁੰਚਦਾ ਹੈ ਤਾਂ ਵੀ ਡਿਵਿਲੀਅਰਸ ਟੀਮ ਦੇ ਨਾਲ ਹੋਣਗੇ। ਡਿਵੀਲੀਅਰਸ ਨੇ ਕਿਹਾ, ''ਮੈਂ ਹਮੇਸ਼ਾ ਕਾਊਂਟੀ ਕ੍ਰਿਕਟ ਖੇਡਣਾ ਚਾਹੁੰਦਾ ਸੀ। ਲਾਡਸ ਵਿਚ ਖੇਡਣਾ ਹਮੇਸ਼ਾ ਫਾਇਦੇਮੰਦ ਹੁੰਦਾ ਹੈ ਅਤੇ ਮੈਂ ਇਸ ਦੇ ਲਈ ਪੂਰੀ ਤਰ੍ਹਾਂ ਤਿਆਰ ਹਾਂ। ਇਹ ਮੇਰੇ ਲਈ ਸ਼ਾਨਦਾਰ ਤਜ਼ਰਬਾ ਹੋਵੇਗਾ।

PunjabKesari

ਡਿਵੀਲੀਅਰਸ ਕਲੱਬ ਦੇ ਦੂਜੇ ਵਿਦੇਸ਼ੀ ਖਿਡਾਰੀ ਹਨ। ਉਸ ਤੋਂ ਪਹਿਲਾਂ ਮਿਡਲਸੇਕਸ ਨੇ ਅਫਗਾਨਿਸਤਾਨ ਦੇ ਸਪਿਨਰ ਮੁਜ਼ੀਬ ਉਰ ਰਹਿਮਾਨ ਨੂੰ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਏ. ਬੀ. ਨੇ 13 ਸਾਲ ਦੇ ਕੌਮਾਂਤਰੀ ਕਰੀਅਰ ਵਿਚ 20014 ਦੌੜਾਂ ਬਣਾਈਆਂ ਹਨ। ਉਹ 2008 ਤੋਂ ਲਗਾਤਾਰ ਆਈ. ਪੀ. ਐੱਲ. ਵਿਚ ਖੇਡਦੇ ਆਏ ਹਨ। ਡਿਵੀਲੀਅਰਸ ਦੇ ਸ਼ਾਮਲ ਹੋਣ 'ਤੇ ਟੀਮ ਦੇ ਕੋਚ  ਸਟੁਅਰਟ ਲਾ ਨੇ ਕਿਹਾ, ''ਨੌਜਵਾਨ ਖਿਡਾਰੀਆਂ ਨੂੰ ਇਸ ਧਾਕੜ ਖਿਡਾਰੀ ਦੇ ਨਾਲ ਬਹੁਤ ਕੁਝ ਸਿਖਣ ਨੂੰ ਮਿਲੇਗਾ। ਸਪੋਰਟ ਸਟਾਫ ਲਈ ਏ. ਬੀ. ਦੇ ਨਾਲ ਕੰਮ ਕਰਨਾ ਚੰਗਾ ਤਜ਼ਰਬਾ ਹੋਵੇਗਾ। ਏ. ਬੀ. ਇਸ ਸਮੇਂ ਪਾਕਿਸਤਾਨ ਸੁਪਰ ਲੀਗ ਵਿਚ ਖੇਡ ਰਹੇ ਹਨ। ਉਹ ਲੀਗ ਵਿਚ ਲਾਹੌਰ ਕਲੰਦਰਸ ਦੀ ਕਪਤਾਨੀ ਸੰਭਾਲ ਰਹੇ ਹਨ।


Related News