ਡਿਵਿਲੀਅਰਸ ਨੇ ਦੱਖਣੀ ਅਫਰੀਕਾ ਨੂੰ ਲੀਡ ਦਿਵਾਈ

Sunday, Mar 11, 2018 - 12:55 AM (IST)

ਡਿਵਿਲੀਅਰਸ ਨੇ ਦੱਖਣੀ ਅਫਰੀਕਾ ਨੂੰ ਲੀਡ ਦਿਵਾਈ

ਪੋਰਟ ਐਲਿਜ਼ਾਬੇਥ— ਏ. ਬੀ. ਡਿਵਿਲੀਅਰਸ ਦੇ ਅਰਧ ਸੈਂਕੜੇ ਦੇ ਦਮ 'ਤੇ ਦੱਖਣੀ ਅਫਰੀਕਾ ਨੇ ਦੂਜੇ ਕ੍ਰਿਕਟ ਟੈਸਟ ਦੇ ਦੂਜੇ ਦਿਨ ਸ਼ਨੀਵਾਰ ਨੂੰ ਆਸਟਰੇਲੀਆ 'ਤੇ ਲੀਡ ਹਾਸਲ ਕਰ ਲਈ। 
ਦੱਖਣੀ ਅਫਰੀਕਾ ਨੇ ਦੂਜੇ ਦਿਨ ਦੀ ਖੇਡ ਖਤਮ ਹੋਣ 'ਤੇ 7 ਵਿਕਟਾਂ 'ਤੇ 263 ਦੌੜਾਂ ਬਣਾ ਲਈਆਂ। ਇਸ ਤੋਂ ਪਹਿਲਾਂ ਆਸਟਰੇਲੀਆ ਨੇ ਪਹਿਲੀ ਪਾਰੀ ਵਿਚ 243 ਦੌੜਾਂ ਬਣਾਈਆਂ ਸਨ। ਡਿਵਿਲੀਅਰਸ ਨੇ 81 ਗੇਂਦਾਂ 'ਤੇ ਅਜੇਤੂ 74 ਦੌੜਾਂ ਬਣਾਈਆਂ। ਚਾਹ ਤੋਂ ਪਹਿਲਾਂ ਆਸਟਰੇਲੀਆ ਨੇ ਇਕਲੌਤੀ ਵਿਕਟ ਕੈਗਿਸੋ ਰਬਾਡਾ ਦੇ ਰੁਪ ਵਿਚ ਹਾਸਲ ਕੀਤੀ। ਬ੍ਰੇਕ ਤੋਂ ਬਾਅਦ ਆਸਟਰੇਲੀਆ ਨੇ ਵਾਪਸੀ ਦੀ ਕੋਸ਼ਿਸ਼ ਕੀਤੀ ਪਰ ਡਿਵਿਲੀਅਰਸ ਨੂੰ ਰੋਕਣ ਵਿਚ ਕਾਮਯਾਬ ਨਹੀਂ ਹੋ ਸਕਿਆ।

 


Related News