ਚੈਂਪੀਅਨ ਜਵੇਰੇਵ ਨਾਲ ਖਿਤਾਬ ਲਈ ਭਿੜੇਗਾ ਡੀ ਮਿਨੌਰ

Monday, Aug 06, 2018 - 01:21 AM (IST)

ਚੈਂਪੀਅਨ ਜਵੇਰੇਵ ਨਾਲ ਖਿਤਾਬ ਲਈ ਭਿੜੇਗਾ ਡੀ ਮਿਨੌਰ

ਵਾਸ਼ਿੰਗਟਨ— ਚੋਟੀ ਦਾ ਦਰਜਾ ਪ੍ਰਾਪਤ ਤੇ ਸਾਬਕਾ ਚੈਂਪੀਅਨ ਜਰਮਨੀ ਦੇ ਅਲੈਗਜ਼ੈਂਡਰ ਨੇ ਯੂਨਾਨ ਦੇ ਸਟੇਫਾਨੋਸ ਸਿਤਸਿਪਾਸ ਨੂੰ 6-2, 6-4 ਨਾਲ ਹਰਾ ਕੇ ਸਿਟੀ ਓਪਨ ਟੈਨਿਸ ਟੂਰਨਾਮੈਂਟ ਦੇ ਫਾਈਨਲ ਵਿਚ ਪ੍ਰਵੇਸ਼ ਕਰ ਲਿਆ, ਜਿਥੇ ਉਸ ਦਾ ਮੁਕਾਬਲਾ ਆਸਟਰੇਲੀਆ ਦੇ ਨੌਜਵਾਨ ਖਿਡਾਰੀ ਐਲਕਸ ਡੀ ਮਿਨੌਰ ਨਾਲ ਹੋਵੇਗਾ, ਜਿਸ ਨੇ ਸੈਮੀਫਾਈਨਲ 'ਚ ਰੂਸ ਦੇ ਆਂਦ੍ਰੇਈ ਰੂਬਲੇਵ ਨੂੰ ਤਿੰਨ ਸੈੱਟਾਂ ਦੇ ਸੰਘਰਸ਼ 'ਚ ਲਗਭਗ ਤਿੰਨ ਘੰਟਿਆਂ 'ਚ 5-7, 7-6, 6-4 ਨਾਲ ਹਰਾਇਆ।


Related News