ਡੀ ਕੌਕ ਨੇ ਚੀਅਰਲੀਡਰ ਨਾਲ ਕਰਵਾਇਆ ਸੀ ਵਿਆਹ

03/08/2018 5:11:24 AM

ਜਲੰਧਰ- ਵਾਰਨਰ ਨਾਲ ਬਹਿਸਬਾਜ਼ੀ ਕਾਰਨ ਸੁਰਖੀਆਂ 'ਚ ਚੱਲ ਰਿਹਾ ਦੱਖਣੀ ਅਫਰੀਕਾ ਦਾ ਵਿਕਟਕੀਪਰ ਬੱਲੇਬਾਜ਼ ਕਵਿੰਟਨ ਡੀ ਕੌਕ ਅਸਲ ਜ਼ਿੰਦਗੀ 'ਚ ਕਾਫੀ ਸ਼ਰਮੀਲਾ ਹੈ। ਉਸ ਨੇ ਜਿਸ ਲੜਕੀ ਸਾਸ਼ਾ ਹਰਲੇ ਨੂੰ ਆਪਣੀ ਹਮਸਫਰ ਦੇ ਰੂਪ 'ਚ ਚੁਣਿਆ, ਉਸ ਨੂੰ ਉਹ ਸਭ ਤੋਂ ਪਹਿਲੀ ਟੀ-20 ਚੈਂਪੀਅਨਜ਼ ਲੀਗ ਦੌਰਾਨ ਮਿਲਿਆ ਸੀ। ਸਾਸ਼ਾ ਚੀਅਰਲੀਡਰ ਦੀ ਭੂਮਿਕਾ 'ਚ ਸੀ। ਡੀ ਕੌਕ ਨੇ ਉਦੋਂ ਹਾਈਵੈਲਟ ਲਾਇਨਜ਼ ਵਲੋਂ 51 ਦੌੜਾਂ ਦੀ ਧਮਾਕੇਦਾਰ ਪਾਰੀ ਖੇਡ ਕੇ ਆਪਣੀ ਟੀਮ ਨੂੰ ਮੁੰਬਈ ਇੰਡੀਅਨਜ਼ ਵਿਰੁੱਧ ਜਿੱਤ ਦਿਵਾਈ ਸੀ।  ਸਾਸ਼ਾ ਵੀ ਉਦੋਂ ਸਟੇਡੀਅਮ 'ਚ ਮੌਜੂਦ ਸੀ। ਉਹ ਡੀ ਕੌਕ ਨੂੰ ਵਧਾਈ ਦੇਣ ਪਹੁੰਚੀ, ਉਦੋਂ ਡੀ ਕੌਕ ਉਸ 'ਤੇ ਆਪਣਾ ਦਿਲ ਹਾਰ ਗਿਆ। ਬਾਅਦ 'ਚ ਡੀ ਕੌਕ ਨੇ ਇਕ ਇੰਟਰਵਿਊ 'ਚ ਵੀ ਦੱਸਿਆ ਕਿ ਉਸ ਦਿਨ ਉਸ ਨੂੰ ਲੱਗਾ ਕਿ ਇਹੀ ਉਹ ਲੜਕੀ ਹੈ, ਜਿਸ ਨੂੰ ਉਹ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣਾ ਚਾਹੁੰਦਾ ਹੈ। ਸਾਸ਼ਾ ਵੀ ਉਸ ਤੋਂ ਕਾਫੀ ਇੰਪ੍ਰੈੱਸ ਸੀ। ਅਜਿਹੀ ਹਾਲਤ 'ਚ ਉਨ੍ਹਾਂ ਨੇ ਨੰਬਰ ਐਕਸਚੇਂਜ ਕਰ ਲਏ। ਗੱਲਬਾਤ ਚੱਲੀ। ਲੰਬੇ ਸਮੇਂ ਤਕ ਡੇਟਿੰਗ 'ਤੇ ਰਹੇ। ਆਖਿਰ ਸਤੰਬਰ 2016 'ਚ ਉਨ੍ਹਾਂ ਨੇ ਇਕ ਹੋਣ ਦਾ ਫੈਸਲਾ ਕਰ ਲਿਆ।


Related News