ਡੀ ਬਰੂਈਨ ਤੇ ਬੈਲਜੀਅਮ ਨੂੰ ਮਿਲੇਗਾ ਵਿਸ਼ਵ ਕੱਪ ’ਚ ਅਸਰ ਛੱਡਣ ਦਾ ਦੂਜਾ ਮੌਕਾ

Sunday, Nov 27, 2022 - 05:17 PM (IST)

ਡੀ ਬਰੂਈਨ ਤੇ ਬੈਲਜੀਅਮ ਨੂੰ ਮਿਲੇਗਾ ਵਿਸ਼ਵ ਕੱਪ ’ਚ ਅਸਰ ਛੱਡਣ ਦਾ ਦੂਜਾ ਮੌਕਾ

ਦੋਹਾ- ਬੈਲਜੀਅਮ ਦਾ ਸਟਾਰ ਮਿਡਫੀਲਡਰ ਕੇਵਿਨ ਡੀ ਬਰੂਈਨ ਜਾਣਦਾ ਹੈ ਕਿ ਉਸ ਨੇ ਤੇ ਉਸਦੀ ਟੀਮ ਨੇ ਪਿਛਲੇ ਮੈਚ ਵਿਚ ਚੰਗਾ ਪ੍ਰਦਰਸ਼ਨ ਨਹੀਂ ਕੀਤਾ ਸੀ, ਜਿਸ ਦੀ ਭਰਪਾਈ ਉਹ ਵਿਸ਼ਵ ਕੱਪ ਵਿਚ ਮੋਰਾਕੋ ਵਿਰੁੱਧ ਐਤਵਾਰ ਨੂੰ ਹੋਣ ਵਾਲੇ ਦੂਜੇ ਮੈਚ ਵਿਚ ਪੂਰੀ ਕਰਨਾ ਚਾਹੇਗਾ। ਡੀ ਬਰੂਈਨ ਨੂੰ ਪਿਛਲੇ ਮੈਚ ਵਿਚ ਸਰਵਸ੍ਰੇਸ਼ਠ ਖਿਡਾਰੀ ਚੁਣਿਆ ਗਿਆ ਸੀ ਪਰ ਉਸ ਨੇ ਤਦ ਕਿਹਾ ਸੀ, ‘‘ਮੈਂ ਨਹੀਂ ਜਾਣਦਾ ਕਿ ਮੈਨੂੰ ਇਹ ਟਰਾਫੀ ਕਿਉਂ ਦਿੱਤੀ ਗਈ ਹੈ। ਹੋ ਸਕਦਾ ਹੈ ਕਿ ਮੇਰੇ ਅਕਸ ਦੇ ਕਾਰਨ ਅਜਿਹਾ ਕੀਤਾ ਗਿਆ ਹੋਵੇ।’’

ਉੱਥੇ ਹੀ ਬੈਲਜੀਅਮ ਨੇ ਆਪਣੇ ਪਹਿਲੇ ਮੈਚ ਵਿਚ ਕੈਨੇਡਾ ਨੂੰ 1-0 ਨਾਲ ਹਰਾਇਆ ਪਰ ਉਸਦੀ ਟੀਮ ਕਿਸੇ ਵੀ ਸਮੇਂ ਅਸਰ ਛੱਡਣ ਵਿਚ ਅਸਫਲ ਰਹੀ। ਹੁਣ ਬੈਲਜੀਅਮ ਨੂੰ ਮੋਰਾਕੋ ਵਿਰੁੱਧ ਐਤਵਾਰ ਨੂੰ ਇਹ ਸਾਬਤ ਕਰਨਾ ਪਵੇਗਾ ਕਿ ਆਖਰ ਉਹ ਵਿਸ਼ਵ ਕੱਪ ਵਿਚ ਬ੍ਰਾਜ਼ੀਲ ਤੋਂ ਬਾਅਦ ਦੂਜੇ ਨੰਬਰ ਦੀ ਟੀਮ ਕਿਉਂ ਹੈ। ਬੈਲਜੀਅਮ ਨੂੰ ਉਸਦੇ ਸਟਾਰ ਖਿਡਾਰੀਆਂ ਦੇ ਕਾਰਨ ਖਿਤਾਬ ਦਾ ਪ੍ਰਮੁੱਖ ਦਾਅਵੇਦਾਰ ਮੰਨਿਆ ਜਾ ਰਿਹਾ ਹੈ।


author

Tarsem Singh

Content Editor

Related News