DC vs MI, IPL 2024 : ਜੈਕ ਫ੍ਰੇਜ਼ਰ ਦੀ ਧਮਾਕੇਦਾਰ ਪਾਰੀ, ਮੁੰਬਈ ਨੂੰ ਮਿਲਿਆ 258 ਦੌੜਾਂ ਦਾ ਟੀਚਾ
Saturday, Apr 27, 2024 - 05:27 PM (IST)
ਸਪੋਰਟਸ ਡੈਸਕ : IPL 2024 ਦਾ 43ਵਾਂ ਮੈਚ ਅੱਜ ਦਿੱਲੀ ਕੈਪੀਟਲਸ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਮੁੰਬਈ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਦਿੱਲੀ ਨੇ 20 ਓਵਰਾਂ 'ਚ 4 ਵਿਕਟਾਂ ਗੁਆ ਕੇ 257 ਦੌੜਾਂ ਬਣਾਈਆਂ ਤੇ ਮੁੰਬਈ ਨੂੰ ਜਿੱਤ ਲਈ 258 ਦੌੜਾਂ ਦਾ ਟੀਚਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਦਿੱਲੀ ਵਲੋਂ ਮੈਕਗਰੁਕ ਨੇ ਦੌੜਾਂ ਦੀ ਮੀਂਹ ਹੀ ਵਰ੍ਹਾ ਦਿੱਤਾ। ਮੈਕਗੁਰਕ ਨੇ 27 ਗੇਂਦਾਂ 'ਚ 11 ਚੌਕੇ ਤੇ 6 ਛੱਕਿਆਂ ਦੀ ਮਦਦ ਨਾਲ 84 ਦੌੜਾਂ ਬਣਾ ਆਊਟ ਹੋਇਆ।
ਦਿੱਲੀ ਨੂੰ ਦੂਜਾ ਝਟਕਾ ਉਦੋਂ ਲੱਗਾ ਜਦੋਂ ਅਭਿਸ਼ੇਕ ਪੋਰੇਲ 36 ਦੌੜਾਂ ਬਣਾ ਨਬੀ ਵਲੋਂ ਆਊਟ ਹੋਏ। ਇਸ ਤੋਂ ਦਿੱਲੀ ਦੀ ਤੀਜੀ ਵਿਕਟ ਸ਼ਾਈ ਹੋਪ ਦੇ ਆਊਟ ਹੋਣ ਨਾਲ ਡਿੱਗੀ। ਸ਼ਾਈ ਹੋਪ 41 ਦੌੜਾਂ ਬਣਾ ਲਿਊਕ ਵੁੱਡ ਵਲੋਂ ਆਊਟ ਹੋਇਆ। ਰਿਸ਼ਭ ਪੰਤ 29 ਦੌੜਾਂ ਬਣਾ ਬੁਮਰਾਹ ਵਲੋਂ ਆਊਟ ਹੋਇਆ। ਟ੍ਰਿਸਟਨ ਸਟੱਬਸ ਨੇ 48 ਦੌੜਾਂ ਤੇ ਅਕਸ਼ਰ ਪਟੇਲ ਨੇ 11 ਦੌੜਾਂ ਬਣਾਈਆਂ। ਮੁੰਬਈ ਲਈ ਲਿਊਕ ਵੁੱਡ ਨੇ 1, ਜਸਪ੍ਰੀਤ ਬੁਮਰਾਹ ਨੇ 1, ਪਿਊਸ਼ ਚਾਵਲਾ ਨੇ 1 ਤੇ ਮੁਹੰਮਦ ਨਬੀ ਨੇ 1 ਵਿਕਟਾਂ ਲਈਆਂ। ਦਿੱਲੀ ਜਿੱਤ ਦਾ ਸਿਲਸਿਲਾ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰੇਗੀ। ਜੇਕਰ ਮੁੰਬਈ ਨੂੰ ਅੱਜ ਹਾਰ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਉਸ ਦੀਆਂ ਪਲੇਆਫ ਦੀਆਂ ਉਮੀਦਾਂ 'ਤੇ ਪਾਣੀ ਫਿਰ ਸਕਦਾ ਹੈ।
ਹੈੱਡ ਟੂ ਹੈੱਡ
ਕੁੱਲ ਮੈਚ - 34
ਮੁੰਬਈ - 19 ਜਿੱਤਾਂ
ਦਿੱਲੀ - 15 ਜਿੱਤਾਂ
ਪਿੱਚ ਰਿਪੋਰਟ
ਅਰੁਣ ਜੇਤਲੀ ਸਟੇਡੀਅਮ ਦੀ ਪਿੱਚ ਬੱਲੇਬਾਜ਼ਾਂ ਲਈ ਸ਼ਾਨਦਾਰ ਰਹੀ ਹੈ। ਟੀਮ ਨੂੰ ਮੈਚ ਜਿੱਤਣ ਦੇ ਉਚਿਤ ਮੌਕੇ ਲਈ 210 ਦੌੜਾਂ ਤੋਂ ਵੱਧ ਦਾ ਸਕੋਰ ਬਣਾਉਣਾ ਹੋਵੇਗਾ। ਟਰੈਕ 'ਚ ਜ਼ਿਆਦਾ ਬਦਲਾਅ ਦੀ ਉਮੀਦ ਨਹੀਂ ਹੈ ਅਤੇ ਇਸ ਲਈ ਟੀਮਾਂ ਨੂੰ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਕਰਨੀ ਚਾਹੀਦੀ ਹੈ।
ਮੌਸਮ
ਦਿੱਲੀ ਵਿੱਚ ਮੀਂਹ ਨਹੀਂ ਪਵੇਗਾ, ਪਰ ਤੂਫ਼ਾਨ ਦੀ ਸੰਭਾਵਨਾ ਹੈ। ਮੈਚ ਦੀ ਸ਼ੁਰੂਆਤ 'ਚ ਤਾਪਮਾਨ 40 ਡਿਗਰੀ ਸੈਲਸੀਅਸ ਦੇ ਆਸਪਾਸ ਰਹਿਣ ਦੀ ਸੰਭਾਵਨਾ ਹੈ। ਨਮੀ ਵੀ 50 ਫੀਸਦੀ ਦੇ ਕਰੀਬ ਰਹਿਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਜਵਾਕ ਨੇ ਖੇਡ-ਖੇਡ 'ਚ ਬਦਲ ਦਿੱਤੀ ਪਰਿਵਾਰ ਦੀ ਕਿਸਮਤ! ਰਾਤੋ-ਰਾਤ ਬਣਿਆ ਕਰੋੜਾਂ ਦਾ ਮਾਲਕ (ਵੀਡੀਓ)
ਸੰਭਾਵਿਤ ਪਲੇਇੰਗ 11
ਦਿੱਲੀ ਕੈਪੀਟਲਜ਼ : ਜੇਕ ਫਰੇਜ਼ਰ-ਮੈਕਗੁਰਕ, ਕੁਮਾਰ ਕੁਸ਼ਾਗਰਾ, ਸ਼ਾਈ ਹੋਪ, ਰਿਸ਼ਭ ਪੰਤ (ਵਿਕਟਕੀਪਰ/ਕਪਤਾਨ), ਟ੍ਰਿਸਟਨ ਸਟੱਬਸ, ਅਭਿਸ਼ੇਕ ਪੋਰੇਲ, ਅਕਸ਼ਰ ਪਟੇਲ, ਕੁਲਦੀਪ ਯਾਦਵ, ਲਿਜ਼ਾਦ ਵਿਲੀਅਮਜ਼, ਮੁਕੇਸ਼ ਕੁਮਾਰ, ਖਲੀਲ ਅਹਿਮਦ
ਮੁੰਬਈ ਇੰਡੀਅਨਜ਼ : ਰੋਹਿਤ ਸ਼ਰਮਾ, ਈਸ਼ਾਨ ਕਿਸ਼ਨ (ਵਿਕਟਕੀਪਰ), ਤਿਲਕ ਵਰਮਾ, ਨੇਹਾਲ ਵਢੇਰਾ, ਹਾਰਦਿਕ ਪੰਡਯਾ (ਕਪਤਾਨ), ਟਿਮ ਡੇਵਿਡ, ਮੁਹੰਮਦ ਨਬੀ, ਪੀਯੂਸ਼ ਚਾਵਲਾ, ਲਿਊਕ ਵੁੱਡ, ਜਸਪ੍ਰੀਤ ਬੁਮਰਾਹ, ਨੁਵਾਨ ਥੁਸ਼ਾਰਾ