DC vs KKR : ਦਿੱਲੀ ਦੀ ਕੋਲਕਾਤਾ 'ਤੇ ਸ਼ਾਨਦਾਰ ਜਿੱਤ, 7 ਵਿਕਟਾਂ ਨਾਲ ਹਰਾਇਆ
Thursday, Apr 29, 2021 - 11:03 PM (IST)
ਸਪੋਰਟਸ ਡੈਸਕ-ਆਈ.ਪੀ.ਐੱਲ. ਦਾ 25ਵਾਂ ਮੁਕਾਬਲਾ ਦਿੱਲੀ ਕੈਪੀਟਲਸ ਅਤੇ ਕੋਲਕਾਤਾ ਨਾਈਟ ਰਾਈਡਰਸ ਦਰਮਿਆਨ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡਿਆ ਜਾਵੇਗਾ। ਇਸ ਮੈਚ 'ਚ ਦਿੱਲੀ ਦੀ ਟੀਮ ਪੁਆਇੰਟ ਟੇਬਲ 'ਚ ਟੌਪ 'ਤੇ ਆਉਣਾ ਚਾਹੇਗੀ। ਉਥੇ, ਕੋਲਕਾਤਾ ਦੀ ਟੀਮ ਵੀ ਇਸ ਮੈਚ ਨੂੰ ਜਿੱਤ ਕੇ ਪੁਆਇੰਟ ਟੇਬਲ 'ਚ ਸੁਧਾਰ ਕਰਨਾ ਚਾਹੇਗੀ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਦਿੱਲੀ ਕੈਪੀਟਲਸ ਨੇ ਟਾਸ ਜਿੱਤ ਲਈ ਹੈ ਅਤੇ ਕੋਲਕਾਤਾ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ ਹੈ।ਕੋਲਾਕਾਤਾ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਦਿੱਲੀ ਟੀਮ ਦੇ ਸਾਹਮਣੇ 155 ਦੌੜਾਂ ਦਾ ਟੀਚਾ ਰੱਖਿਆ।ਜਿਸ ਨੂੰ ਦਿੱਲੀ ਦੀ ਟੀਮ ਨੇ ਪ੍ਰਿਥਵੀ ਸ਼ਾਅ ਦੀ ਅਰਧ ਸੈਂਕੜੇ ਦੀ ਬਦੌਲਤ 7 ਵਿਕਟਾਂ ਨਾਲ ਜਿੱਤ ਲਿਆ।
ਪਹਿਲਾਂ ਬੱਲੇਬਾਜ਼ੀ ਲਈ ਆਈ ਕੋਲਕਾਤਾ ਦੀ ਟੀਮ ਨੂੰ ਪਹਿਲਾਂ ਝਟਕਾ ਨਿਤਿਸ਼ ਰਾਣਾ ਦੇ ਤੌਰ 'ਤੇ ਲੱਗਿਆ। ਅਕਸ਼ਰ ਪਟੇਲ ਨੇ ਨਿਤਿਸ਼ ਰਾਣਾ ਨੂੰ ਕਪਤਾਨ ਰਿਸ਼ਭ ਪੰਤ ਦੇ ਹੱਥੋਂ 15 ਦੌੜਾਂ 'ਤੇ ਸਟੰਪ ਆਊਟ ਕਰਵਾਇਆ। ਉਨ੍ਹਾਂ ਨੇ ਆਪਣੀ ਇਸ ਪਾਰੀ ਦੌਰਾਨ ਇਕ ਚੌਕਾ ਅਤੇ ਇਕ ਛੱਕਾ ਲਾਇਆ। ਇਸ ਤੋਂ ਬਾਅਦ ਬੱਲੇਬਾਜ਼ੀ ਕਰਨ ਆਏ ਰਾਹੁਲ ਤ੍ਰਿਪਾਠੀ ਨੂੰ ਮਾਰਕਸ ਸਟੋਯਨੀਸ ਨੇ 19 ਦੌੜਾਂ 'ਤੇ ਆਊਟ ਕਰ ਕੇ ਟੀਮ ਨੂੰ ਦੂਜੀ ਸਫਲਤਾ ਦਵਾਈ। ਰਾਹੁਲ ਨੇ ਆਪਣੀ ਪਾਰੀ ਦੌਰਾਨ 2 ਚੌਕੇ ਲਾਏ।
ਟੀਚੇ ਦਾ ਪਿੱਛਾ ਕਰਨ ਆਈ ਦਿੱਲੀ ਦੀ ਟੀਮ ਦੀ ਸ਼ੁਰੂਆਤ ਬੇਹਦ ਸ਼ਾਨਦਾਰ ਰਹੀ। ਦਿੱਲੀ ਦੇ ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾਅ ਨੇ ਪਹਿਲੇ ਹੀ ਓਵਰ 'ਚ ਸ਼ਿਵਮ ਨੂੰ 6 ਚੌਕੇ ਮਾਰੇ। ਇਸ ਓਵਰ 'ਚ ਸ਼ਾਅ ਨੇ 24 ਦੌੜਾਂ ਬਣਾਈਆਂ। ਇਸ ਤੋਂ ਬਾਅਦ ਧਵਨ ਅਤੇ ਸ਼ਾਅ ਦੋਵਾਂ ਨੇ ਪਾਵਰਪਲੇਅ ਦਾ ਫਾਇਦਾ ਚੁੱਕਿਆ ਅਤੇ ਬਿਨ੍ਹਾਂ ਕੋਈ ਵਿਕਟ ਗੁਆਂ 67 ਦੌੜਾਂ ਬਣਾ ਲਈਆਂ। ਸ਼ਿਖਰ ਧਵਨ ਅਤੇ ਪ੍ਰਿਥਵੀ ਸ਼ਾਅ ਨੇ ਪਹਿਲਾਂ ਵਿਕਟ ਲਏ 132 ਦੌੜਾਂ ਦੀ ਸੈਂਕੜੇ ਦੀ ਸਾਂਝੇਦਾਰੀ ਕੀਤੀ। ਇਸ ਸਾਂਝੇਦਾਰੀ ਨੂੰ ਪੈਟ ਕਮਿੰਸ ਨੇ ਸ਼ਿਖਵ ਧਵਨ ਨੂੰ 46 ਦੌੜਾਂ ਕਰਕੇ ਤੋੜਿਆ। ਧਵਨ ਨੇ ਆਪਣੀ ਇਸ ਪਾਰੀ ਦੌਰਾਨ 4 ਚੌਕੇ ਅਤੇ 6 ਛੱਕੇ ਮਾਰੇ।
ਵੈਦਰ ਅਤੇ ਪਿੱਚ ਰਿਪੋਰਟ
ਅਹਿਮਦਾਬਾਦ ਦਾ ਜ਼ਿਆਦਾਤਰ ਤਾਪਮਾਨ 36 ਡਿਗਰੀ ਰਹੇਗਾ, ਉਥੇ ਘੱਟੋ-ਘੱਟ ਤਾਪਮਾਨ 27 ਡਿਗਰੀ ਦੇ ਨੇੜੇ ਰਹੇਗਾ। ਅਹਿਮਦਾਬਾਦ ਦੀ ਪਿੱਚ 'ਤੇ ਬਾਅਦ 'ਚ ਬੱਲੇਬਾਜ਼ੀ ਕਰਨ ਵਾਲੀਆਂ ਟੀਮਾਂ ਨੂੰ ਫਾਇਦਾ ਹੁੰਦਾ ਹੈ।
ਸੰਭਾਵਿਤ ਪਲੇਇੰਗ ਇਲੈਵਨ
ਕੋਲਕਾਤਾ ਨਾਈਟ ਰਾਈਡਰਸ : ਸ਼ੁਭਮਨ ਗਿੱਲ, ਨਿਤੀਸ਼ ਰਾਣਾ, ਰਾਹੁਲ ਤ੍ਰਿਪਾਠੀ, ਇਯੋਨ ਮੋਰਗਨ (ਕਪਤਾਨ), ਦਿਨੇਸ਼ ਕਾਰਤਿਕ (ਵਿਕੇਟ ਕੀਪਰ), ਆਂਦਰੇ ਰਸੇਲ, ਪੈਟ ਕਮਿੰਸ, ਸ਼ਿਵਮ ਮਾਵੀ, ਵਰੁਣ ਚੱਕਰਵਰਤੀ, ਪ੍ਰਸਿੱਧ ਕ੍ਰਿਸ਼ਨਾ।
ਦਿੱਲੀ ਕੈਪੀਟਲਸ : ਸ਼ਿਖਰ ਧਵਨ, ਪ੍ਰਿਥਵੀ ਸ਼ਾਅ, ਸਟੀਵਨ ਸਮਿਥ, ਰਿਸ਼ਭ ਪੰਤ (ਵਿਕੇਟ ਕੀਪਰ/ਕਪਤਾਨ), ਮਾਰਕਸ, ਸਟੋਈਨਿਸ, ਸ਼ਿਮਰੋਨ ਹੇਟਮਾਇਰ, ਅਕਸ਼ਰ ਪਟੇਲ, ਲਲਿਤ ਯਾਦਵ, ਕੈਗਿਸੋ ਰਬਾਡਾ, ਇਸ਼ਾਂਤ ਸ਼ਰਮਾ, ਆਵੇਸ਼ ਖਾਨ।