ਡੇ-ਨਾਈਟ ਮੈਚ ਹੈਰਾਨੀਜਨਕ ਹੋ ਸਕਦੈ : ਸਮਿਥ
Tuesday, Dec 03, 2024 - 11:29 AM (IST)
ਐਡੀਲੇਡ– ਭਾਰਤੀ ਟੀਮ ਨੇ ਬਾਰਡਰ-ਗਾਵਸਕਰ ਟਰਾਫੀ ਦੇ ਸ਼ੁਰੂਆਤੀ ਮੈਚ ਵਿਚ ਦਬਦਬੇ ਵਾਲਾ ਪ੍ਰਦਰਸ਼ਨ ਕੀਤਾ ਪਰ ਆਸਟ੍ਰੇਲੀਆ ਦੇ ਧਾਕੜ ਸਟੀਵ ਸਮਿਥ ਨੇ ਡੇ-ਨਾਈਟ ਦੇ ਦੂਜੇ ਟੈਸਟ ਮੈਚ ਨੂੰ ਹੈਰਾਨੀਜਨਕ ਕਰਾਰ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦਾ ‘ਧਿਆਨ’ ਗੁਲਾਬੀ ਗੇਂਦ ਨਾਲ ਖੇਡੇ ਜਾਣ ਵਾਲੇ ਟੈਸਟ ਦੀਆਂ ਚੁਣੌਤੀਆਂ ਨਾਲ ਨਜਿੱਠਣ ’ਤੇ ਹੈ। 5 ਮੈਚਾਂ ਦੀ ਲੜੀ ਵਿਚ ਪਹਿਲਾ ਟੈਸਟ ਵੱਡੇ ਫਰਕ ਨਾਲ ਗਵਾਉਣ ਤੋਂ ਬਾਅਦ ਆਸਟ੍ਰੇਲੀਆ ਦਬਾਅ ਵਿਚ ਹੈ। ਲੜੀ ਦਾ ਦੂਜਾ ਟੈਸਟ ਸ਼ੁੱਕਰਵਾਰ ਤੋਂ ਇੱਥੇ ਖੇਡਿਆ ਜਾਵੇਗਾ।
ਸਮਿਥ ਨੇ ਕਿਹਾ, ‘‘ਗੁਲਾਬੀ ਗੇਂਦ ਨਾਲ ਦਿਨ ਜਾਂ ਰਾਤ ਦੇ ਵੱਖ-ਵੱਖ ਸਮੇਂ ’ਤੇ ਵੱਖਰੇ ਤਰ੍ਹਾਂ ਦੀ ਚੁਣੌਤੀ ਮਿਲਦੀ ਹੈ। ਇਹ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿੱਥੇ ਬੱਲੇਬਾਜ਼ੀ ਕਰ ਰਹੇ ਹੋ। ਉਸ ਸਮੇਂ ਹਾਲਾਤ ਤੇ ਗੇਂਦ ਦੀ ਸਥਿਤੀ ਦੇ ਨਾਲ ਹੋਰ ਚੀਜ਼ਾਂ ਕਿਸ ਤਰ੍ਹਾਂ ਦੀਆਂ ਹਨ।’’ਉਸ ਨੇ ਕਿਹਾ,‘‘ਮੈਂ ਅਜਿਹੇ ਵਿਚ ਪੂਰੀ ਤਰ੍ਹਾਂ ਨਾਲ ਤਿਆਰ ਰਹਿਣਾ ਚਾਹੁੰਦਾ ਹਾਂ। ਗੁਲਾਬੀ ਗੇਂਦ ਕਈ ਵਾਰ ਹੈਰਾਨੀਜਨਕ ਹਰਕਤ ਕਰਦੀ ਹੈ। ਅਜਿਹੇ ਵਿਚ ਪੂਰੀ ਤਰ੍ਹਾਂ ਨਾਲ ਇਕਾਗਰ ਰਹਿਣ ’ਤੇ ਧਿਆਨ ਦੇਣਾ ਪੈਂਦਾ ਹੈ।’’
ਆਸਟ੍ਰੇਲੀਆ ਦੇ ਕਪਤਾਨ ਪੈਟ ਕਮਿੰਸ ਨੇ ਵੀ ਗੁਲਾਬੀ ਗੇਂਦ ਨਾਲ ਟੈਸਟ ਖੇਡਣ ਦੀਆਂ ਚੁਣੌਤੀਆਂ ’ਤੇ ਗੱਲ ਕੀਤੀ ਪਰ ਉਸਦਾ ਮੰਨਣਾ ਹੈ ਕਿ ਖੇਡ ਦੀਆਂ ਮੂਲ ਗੱਲਾਂ ਉੱਥੇ ਹੀ ਰਹਿਣਗੀਆਂ। ਕਮਿੰਸ ਨੇ ਕਿਹਾ,‘‘ਮੈਨੂੰ ਲੱਗਦਾ ਹੈ ਕਿ ਸਾਰੀਆਂ ਮੂਲ ਗੱਲਾਂ ਅਸਲ ਵਿਚ ਆਮ ਗੱਲਾਂ ਵਿਚ ਆਮ ਟੈਸਟ ਦੀ ਤਰ੍ਹਾਂ ਹੀ ਹੋਣਗੀਆਂ। ਤੁਸੀਂ ਜਾਣਦੇ ਹੋ ਕਿ ਕਦੇ-ਕਦੇ ਖੇਡ ਵੱਖ-ਵੱਖ ਗਤੀ ਨਾਲ ਚਲਦੀ ਹੈ ਕਿਉਂਕਿ ਗੇਂਦ ਪੁਰਾਣੀ ਤੇ ਨਰਮ ਹੋ ਜਾਂਦੀ ਹੈ ਪਰ ਇਹ ਟੈਸਟ ਕ੍ਰਿਕਟ ਹੈ।’’