ਭਾਰਤ ਤੇ ਇੰਗਲੈਂਡ ਵਿਚਾਲੇ ਤੀਜਾ ਮਹਿਲਾ ਟੀ20 ਮੈਚ ਦਾ ਦਿਨ ਬਦਲਿਆ, ਇਹ ਹੈ ਵਜ੍ਹਾ

Wednesday, May 26, 2021 - 12:31 AM (IST)

ਲੰਡਨ- ਭਾਰਤ ਤੇ ਇੰਗਲੈਂਡ ਦੇ ਵਿਚਾਲੇ ਚੇਮਸਫੋਰਡ 'ਚ ਕਲਾਉਡਫਮ ਕਾਉਂਟੀ ਮੈਦਾਨ 'ਚ ਹੋਣ ਵਾਲਾ ਤੀਜਾ ਮਹਿਲਾ ਟੀ-20 ਮੈਚ ਪ੍ਰਸਾਰਿਤ ਸਬੰਧਤ ਉਦੇਸ਼ਾਂ ਤੋਂ ਇਕ ਦਿਨ ਪਹਿਲਾਂ 14 ਜੁਲਾਈ ਨੂੰ ਕਰ ਦਿੱਤਾ ਗਿਆ ਹੈ। ਬ੍ਰਿਟੇਨ ਦੌਰੇ ਤੋਂ ਪਹਿਲਾਂ ਭਾਰਤੀ ਮਹਿਲਾ ਟੀਮ ਇਸ ਸਮੇਂ ਮੁੰਬਈ 'ਚ ਇਕਾਂਤਵਾਸ ਵਿਚ ਹੈ। ਇਸ ਦੌਰੇ ਦੀ ਸ਼ੁਰੂਆਤ ਬ੍ਰਿਸਟਲ 'ਚ ਇਕਲੌਤੇ ਟੈਸਟ ਮੈਚ ਨਾਲ ਹੋਵੇਗੀ ਜੋ 16 ਜੂਨ ਤੋਂ ਸ਼ੁਰੂ ਹੋਵੇਗਾ।

ਇਹ ਖ਼ਬਰ ਪੜ੍ਹੋ-  ਇੰਗਲੈਂਡ ਦੌਰੇ ਤੋਂ ਪਹਿਲਾਂ ਭਾਰਤੀ ਪੁਰਸ਼ ਤੇ ਮਹਿਲਾ ਟੀਮ ਬਾਓ-ਬਬਲ 'ਚ ਹੋਈ ਸ਼ਾਮਲ


ਭਾਰਤੀ ਮਹਿਲਾ ਟੀਮ ਦਾ ਇਹ ਸੱਤ ਸਾਲ 'ਚ ਪਹਿਲਾ ਟੈਸਟ ਮੈਚ ਹੋਵੇਗਾ। ਇੰਗਲੈਂਡ ਕ੍ਰਿਕਟ ਨੇ ਟਵੀਟ ਕੀਤਾ ਕਿ ਪ੍ਰਸਾਰਿਤ ਉਦੇਸ਼ਾਂ ਦੇ ਕਾਰਨ ਕਲਾਉਡਫਮ ਕਾਉਂਟੀ ਮੈਦਾਨ 'ਤੇ ਇੰਗਲੈਂਡ ਅਤੇ ਭਾਰਤ ਦੀ ਮਹਿਲਾ ਟੀਮਾਂ ਦੇ ਵਿਚ ਹੋਣ ਵਾਲਾ ਤੀਜਾ ਵਾਈਟੈਲਿਟੀ ਟੀ-20 ਮੈਚ ਬੁੱਧਵਾਰ 14 ਜੁਲਾਈ ਨੂੰ ਖੇਡਿਆ ਜਾਵੇਗਾ। ਟੀ-20 ਸੀਰੀਜ਼ 9 ਜੁਲਾਈ ਤੋਂ ਸ਼ੁਰੂ ਹੋਵੇਗੀ, ਜਿਸ ਤੋਂ ਬਾਅਦ ਦੂਜਾ ਮੈਚ 11 ਜੁਲਾਈ ਨੂੰ ਹੋਵ 'ਚ ਖੇਡਿਆ ਜਾਵੇਗਾ। ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ 27 ਜੂਨ ਤੋਂ ਸ਼ੁਰੂ ਹੋਵੇਗੀ, ਜੋ ਟੈਸਟ ਮੈਚ ਤੋਂ ਬਾਅਦ ਆਯੋਜਿਤ ਹੋਵੇਗੀ।

ਇਹ ਖ਼ਬਰ ਪੜ੍ਹੋ-  ਯੂਏਫਾ ਨੇ ਚੈਂਪੀਅਨਸ ਲੀਗ ਫਾਈਨਲ ਲਈ 1700 ਟਿਕਟਾਂ ਵਿਕਰੀ ਦੇ ਲਈ ਰੱਖੀਆਂ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News