Davis Cup : ਉਜ਼ਬੇਕਿਸਤਾਨ ਨੂੰ ਹਰਾ ਕੇ ਅਮਰੀਕਾ ਗਰੁੱਪ ਗੇੜ ਵਿੱਚ ਪੁੱਜਾ

Sunday, Feb 05, 2023 - 04:47 PM (IST)

Davis Cup : ਉਜ਼ਬੇਕਿਸਤਾਨ ਨੂੰ ਹਰਾ ਕੇ ਅਮਰੀਕਾ ਗਰੁੱਪ ਗੇੜ ਵਿੱਚ ਪੁੱਜਾ

ਸਪੋਰਟਸ ਡੈਸਕ— ਅਮਰੀਕਾ ਨੇ ਉਜ਼ਬੇਕਿਸਤਾਨ ਨੂੰ 4-0 ਨਾਲ ਹਰਾ ਡੇਵਿਸ ਕੱਪ ਫਾਈਨਲਜ਼ ਦੇ ਗਰੁੱਪ ਗੇੜ 'ਚ ਪ੍ਰਵੇਸ਼ ਕਰ ਲਿਆ ਹੈ। ਅਮਰੀਕਾ ਦੇ ਰਾਜੀਵ ਰਾਮ ਅਤੇ ਆਸਟਿਨ ਕ੍ਰਾਈਜ਼ੇਕ ਨੇ ਸਰਗੇਈ ਫੋਮਿਨ ਅਤੇ ਸੰਜਰ ਫੇਜੀਵ ਨੂੰ 6-2, 6- 4 ਨਾਲ ਹਰਾ ਕੇ ਜਿੱਤ 'ਤੇ ਮੋਹਰ ਲਗਾਈ। ਇਸ ਤੋਂ ਪਹਿਲਾਂ ਟੌਮੀ ਪਾਲ ਅਤੇ ਮੈਕੇਂਜੀ ਮੈਕਡੋਨਾਲਡ ਨੇ ਸ਼ੁੱਕਰਵਾਰ ਨੂੰ ਤਾਸ਼ਕੰਦ ਵਿੱਚ ਸਿੰਗਲ ਮੈਚ ਜਿੱਤੇ ਸਨ।

ਡੇਨਿਸ ਕੁਡਲਾ ਨੇ ਅਮੀਰ ਮਿਲੁਸ਼ੇਵ ਨੂੰ 6. 4, 6. 4 ਨਾਲ ਹਰਾਇਆ। ਸਵਿਟਜ਼ਰਲੈਂਡ, ਸਰਬੀਆ, ਫਰਾਂਸ, ਬ੍ਰਿਟੇਨ ਅਤੇ ਸਵੀਡਨ ਨੇ ਵੀ ਆਪਣੇ ਮੈਚ ਜਿੱਤੇ। ਸਵਿਟਜ਼ਰਲੈਂਡ ਨੇ ਜਰਮਨੀ ਨੂੰ 3-2 ਨਾਲ ਹਰਾਇਆ ਜਦਕਿ ਫਰਾਂਸ ਨੇ ਹੰਗਰੀ ਨੂੰ ਉਸੇ ਫਰਕ ਨਾਲ ਹਰਾਇਆ। ਸਰਬੀਆ ਨੇ ਨਾਰਵੇ ਨੂੰ 4-0 ਨਾਲ ਹਰਾਇਆ ਅਤੇ ਬ੍ਰਿਟੇਨ ਨੇ ਕੋਲੰਬੀਆ ਨੂੰ 3-1 ਨਾਲ ਹਰਾਇਆ। ਸਵੀਡਨ ਨੇ ਬੋਸਨੀਆ ਨੂੰ 3-1 ਨਾਲ ਹਰਾਇਆ।

ਇਸ ਹਫਤੇ ਦੇ 12 ਕੁਆਲੀਫਾਇਰ ਦੇ ਜੇਤੂ ਸਤੰਬਰ ਵਿੱਚ ਡੇਵਿਸ ਕੱਪ ਦੇ ਫਾਈਨਲ ਗਰੁੱਪ ਪੜਾਅ ਵਿੱਚ ਪਹੁੰਚਣਗੇ, ਜਿੱਥੇ ਮੌਜੂਦਾ ਚੈਂਪੀਅਨ ਕੈਨੇਡਾ, ਉਪ ਜੇਤੂ ਆਸਟਰੇਲੀਆ ਅਤੇ ਵਾਈਲਡ ਕਾਰਡ ਧਾਰਕ ਇਟਲੀ ਅਤੇ ਸਪੇਨ ਪਹਿਲਾਂ ਹੀ ਪਹੁੰਚ ਚੁੱਕੇ ਹਨ। ਅੱਠ ਟੀਮਾਂ ਨਵੰਬਰ ਵਿੱਚ ਸਪੇਨ ਵਿੱਚ ਹੋਣ ਵਾਲੇ ਡੇਵਿਸ ਕੱਪ ਦੇ ਫਾਈਨਲ ਵਿੱਚ ਜਗ੍ਹਾ ਬਣਾਉਣਗੀਆਂ।


author

Tarsem Singh

Content Editor

Related News