ਡੇਵਿਸ ਕੱਪ : ਆਸਟਰੇਲੀਆ ਨੇ ਕ੍ਰੋਏਸ਼ੀਆ ਨੂੰ 2-1 ਨਾਲ ਹਰਾ ਕੇ ਫਾਈਨਲ ਵਿੱਚ ਕੀਤਾ ਪ੍ਰਵੇਸ਼

11/26/2022 3:55:42 PM

ਮਾਲਾਗਾ (ਸਪੇਨ) : ਆਸਟ੍ਰੇਲੀਆ ਨੇ ਕ੍ਰੋਏਸ਼ੀਆ ਨੂੰ 2-1 ਨਾਲ ਹਰਾ ਕੇ 19 ਸਾਲਾਂ 'ਚ ਪਹਿਲੀ ਵਾਰ ਡੇਵਿਸ ਕੱਪ ਦੇ ਫਾਈਨਲ 'ਚ ਪ੍ਰਵੇਸ਼ ਕੀਤਾ। ਆਸਟਰੇਲੀਆ ਨੇ 2003 ਵਿੱਚ ਆਪਣਾ 28ਵਾਂ ਅਤੇ ਆਖਰੀ ਖਿਤਾਬ ਜਿੱਤਿਆ ਸੀ। ਲੇਟਨ ਹੈਵਿਟ ਦੀ ਟੀਮ ਸ਼ੁੱਕਰਵਾਰ ਨੂੰ ਪਹਿਲੇ ਸਿੰਗਲਜ਼ ਵਿੱਚ ਹਾਰ ਕੇ ਵਾਪਸੀ ਕਰਨ ਵਿੱਚ ਕਾਮਯਾਬ ਰਹੀ। ਫਿਰ ਆਸਟਰੇਲੀਆਈ ਡਬਲਜ਼ ਜੋੜੀ ਨੇ ਨਿਰਣਾਇਕ ਮੈਚ 'ਚ ਇਕ ਸੈੱਟ ਤੋਂ ਪਿੱਛੜਨ ਦੇ ਬਾਅਦ ਵਾਪਸੀ ਕਰਦੇ ਹੋਏ ਜਿੱਤ ਹਾਸਲ ਕੀਤੀ। 

1999 ਤੋਂ 2018 ਤਕ ਆਸਟਰੇਲੀਆ ਲਈ ਰਿਕਾਰਡ 43 ਡੇਵਿਸ ਕੱਪ ਮੈਚ ਖੇਡਣ ਵਾਲੇ ਹੇਵਿਟ ਨੇ ਕਿਹਾ, 'ਮੈਨੂੰ ਬਹੁਤ ਮਾਣ ਹੈ। ਇਸ ਮੁਕਾਬਲੇ ਵਿੱਚ ਆਸਟ੍ਰੇਲੀਆ ਦਾ ਸੱਚਮੁੱਚ ਸ਼ਾਨਦਾਰ ਇਤਿਹਾਸ ਰਿਹਾ ਹੈ। ਬਾਰਨਾ ਕੋਰਿਕ ਨੇ ਥਾਨਾਸੀ ਕੋਕਿਨਾਕਿਸ ਨੂੰ 6-4, 6-3 ਨਾਲ ਹਰਾ ਕੇ ਕ੍ਰੋਏਸ਼ੀਆ ਨੂੰ ਅੱਗੇ ਕੀਤਾ। ਪਰ ਅਲੈਕਸ ਡੀ ਮਿਨੌਰ ਨੇ ਮਾਰਿਨ ਸਿਲਿਚ ਨੂੰ 6-2, 6-2 ਨਾਲ ਹਰਾ ਕੇ ਆਪਣੀ ਟੀਮ ਨੂੰ ਬਰਾਬਰੀ 'ਤੇ ਲਿਆਂਦਾ ਜਿਸ ਕਾਰਨ ਡਬਲਜ਼ ਮੈਚ ਫੈਸਲਾਕੁੰਨ ਹੋ ਗਿਆ।

ਜਾਰਡਨ ਥੌਮਸਨ ਅਤੇ ਮੈਕਸ ਪੁਰਸੇਲ ਨੇ ਨਿਕੋਲਾ ਮੇਕਤਿਚ ਅਤੇ ਮੇਟ ਪਾਵਿਕ ਨੂੰ 6-7, 7-5, 6-4 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਆਪਣੀ ਜਿੱਤ ਦਰਜ ਕੀਤੀ। ਡਿ ਮਿਨੌਰ ਨੇ ਕਿਹਾ, 'ਟੀਮ ਉਹੀ ਹੁੰਦੀ ਹੈ ਜੋ ਕਦੇ ਹਾਰ ਨਹੀਂ ਮੰਨਣ ਦਾ ਇਰਾਦਾ ਰਖਦੀ ਹੈ ।' ਸ਼ਨੀਵਾਰ ਨੂੰ ਦੂਜੇ ਸੈਮੀਫਾਈਨਲ 'ਚ ਕੈਨੇਡਾ ਦਾ ਸਾਹਮਣਾ ਇਟਲੀ ਨਾਲ ਹੋਵੇਗਾ।


Tarsem Singh

Content Editor

Related News