ਡੇਵਿਡ ਵਾਰਨਰ ਦਾ ਖੁਲਾਸਾ, ਪਾਕਿਸਤਾਨ ਖਿਲਾਫ ਸਿਡਨੀ ''ਚ ਖੇਡਣਗੇ ਆਖਰੀ ਮੈਚ

06/03/2023 7:31:26 PM

ਸਪੋਰਟਸ ਡੈਸਕ : ਆਸਟ੍ਰੇਲੀਆ ਦੇ ਸਟਾਰ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੇ ਸ਼ਨੀਵਾਰ ਨੂੰ ਖੁਲਾਸਾ ਕੀਤਾ ਕਿ ਉਹ ਜਨਵਰੀ 'ਚ ਪਾਕਿਸਤਾਨ ਖਿਲਾਫ ਆਪਣੇ ਘਰੇਲੂ ਮੈਦਾਨ ਸਿਡਨੀ ਕ੍ਰਿਕਟ ਮੈਦਾਨ 'ਤੇ ਆਪਣੇ ਟੈਸਟ ਕਰੀਅਰ ਦਾ ਅੰਤ ਕਰਨਾ ਚਾਹੁੰਦਾ ਹੈ। 

ਭਾਰਤ ਦੇ ਖਿਲਾਫ ਅਗਲੇ ਹਫਤੇ ਹੋਣ ਵਾਲੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਦੀ ਤਿਆਰੀ ਕਰ ਰਹੇ ਵਾਰਨਰ ਨੇ ਪ੍ਰੀ-ਪ੍ਰੈਕਟਿਸ ਸੈਸ਼ਨ ਦੀ ਗੱਲਬਾਤ 'ਚ ਉਮੀਦ ਜਤਾਈ ਕਿ ਪਾਕਿਸਤਾਨ ਖਿਲਾਫ ਸਿਡਨੀ ਟੈਸਟ ਉਨ੍ਹਾਂ ਦਾ ਆਖਰੀ ਟੈਸਟ ਮੈਚ ਹੋਵੇਗਾ। ਹਾਲਾਂਕਿ ਸਲਾਮੀ ਬੱਲੇਬਾਜ਼ ਨੂੰ ਹਾਲ ਹੀ ਦੇ ਸਮੇਂ ਵਿੱਚ ਲੰਬੇ ਫਾਰਮੈਟ ਵਿੱਚ ਦੌੜਾਂ ਬਣਾਉਣ ਲਈ ਸੰਘਰਸ਼ ਕਰਨਾ ਪਿਆ ਹੈ ਅਤੇ ਟੈਸਟ ਟੀਮ ਵਿੱਚ ਉਸਦੀ ਜਗ੍ਹਾ ਪੱਕੀ ਨਹੀਂ ਹੈ।

ਇਹ ਵੀ ਪੜ੍ਹੋ : ਡੋਮੈਸਟਿਕ ਕ੍ਰਿਕਟ ’ਚ ਬਿਹਤਰੀਨ ਪ੍ਰਦਰਸ਼ਨ ਤੋਂ ਬਾਅਦ ਕਾਸ਼ਵੀ ਦੀ ਇੰਡੀਆ-ਏ ਟੀਮ ’ਚ ਚੋਣ

ਵਾਰਨਰ ਨੇ ਕਿਹਾ, 'ਟੀਮ 'ਚ ਬਣੇ ਰਹਿਣ ਲਈ ਤੁਹਾਨੂੰ ਦੌੜਾਂ ਬਣਾਉਣੀਆਂ ਪੈਣਗੀਆਂ। ਮੈਂ ਸ਼ੁਰੂ ਤੋਂ ਹੀ ਕਹਿੰਦਾ ਰਿਹਾ ਕਿ (2024) ਟੀ-20 ਵਿਸ਼ਵ ਕੱਪ ਸ਼ਾਇਦ ਅੰਤਰਰਾਸ਼ਟਰੀ ਕ੍ਰਿਕਟ 'ਚ ਮੇਰਾ ਆਖਰੀ ਮੈਚ ਹੋਵੇਗਾ। ਉਸ ਨੇ ਕਿਹਾ, 'ਜੇਕਰ ਮੈਂ ਇੱਥੇ ਦੌੜਾਂ ਬਣਾਉਂਦਾ ਹਾਂ ਅਤੇ ਆਸਟ੍ਰੇਲੀਆ 'ਚ ਖੇਡਣਾ ਜਾਰੀ ਰੱਖਦਾ ਹਾਂ ਤਾਂ ਮੈਂ ਯਕੀਨੀ ਤੌਰ 'ਤੇ ਕਹਿ ਸਕਦਾ ਹਾਂ ਕਿ ਮੈਂ ਵੈਸਟਇੰਡੀਜ਼ ਖਿਲਾਫ ਸੀਰੀਜ਼ 'ਚ ਨਹੀਂ ਖੇਡਾਂਗਾ। ਜੇਕਰ ਮੈਂ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਅਤੇ ਏਸ਼ੇਜ਼ ਵਿੱਚ ਦੌੜਾਂ ਬਣਾਉਂਦਾ ਹਾਂ ਅਤੇ ਪਾਕਿਸਤਾਨ ਸੀਰੀਜ਼ ਲਈ ਟੀਮ ਵਿੱਚ ਚੁਣਿਆ ਜਾਂਦਾ ਹਾਂ, ਤਾਂ ਮੈਂ ਯਕੀਨੀ ਤੌਰ 'ਤੇ ਉੱਥੇ ਆਪਣੇ ਕਰੀਅਰ ਦਾ ਅੰਤ ਕਰਨਾ ਚਾਹਾਂਗਾ।

ਆਸਟ੍ਰੇਲੀਆ ਨੂੰ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਤੋਂ ਬਾਅਦ ਇੰਗਲੈਂਡ ਦੇ ਖਿਲਾਫ ਪੰਜ ਟੈਸਟ ਮੈਚਾਂ ਦੀ ਸੀਰੀਜ਼ ਖੇਡਣੀ ਹੈ। ਆਸਟ੍ਰੇਲੀਆ ਇਸ ਸਾਲ ਦੇ ਅੰਤ 'ਚ ਪਾਕਿਸਤਾਨ ਖਿਲਾਫ ਤਿੰਨ ਟੈਸਟ ਮੈਚਾਂ ਦੀ ਸੀਰੀਜ਼ ਖੇਡੇਗਾ, ਜਿਸ ਦਾ ਆਖਰੀ ਮੈਚ 3 ਜਨਵਰੀ ਤੋਂ ਸਿਡਨੀ 'ਚ ਖੇਡਿਆ ਜਾਵੇਗਾ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News