ਡੇਵਿਡ ਵਾਰਨਰ ਹਨ IPL ''ਚ ਟੌਸ ਦੇ ਬੌਸ, ਇੰਨੀ ਬਾਰ ਜਿੱਤ ਚੁੱਕੇ ਹਨ ਟਾਸ

Friday, Nov 06, 2020 - 09:42 PM (IST)

ਡੇਵਿਡ ਵਾਰਨਰ ਹਨ IPL ''ਚ ਟੌਸ ਦੇ ਬੌਸ, ਇੰਨੀ ਬਾਰ ਜਿੱਤ ਚੁੱਕੇ ਹਨ ਟਾਸ

ਆਬੂ ਧਾਬੀ- ਸਨਰਾਈਜ਼ਰਜ਼ ਹੈਦਰਾਬਾਦ ਤੇ ਰਾਇਲ ਚੈਲੰਜਰਜ਼ ਬੈਂਗਲੁਰੂ ਟੀਮ ਦੇ ਵਿਚਾਲੇ ਆਈ. ਪੀ. ਐੱਲ. ਐਲਿਮੀਨੇਟਰ ਦਾ ਮੁਕਾਬਲਾ ਖੇਡਿਆ ਜਾ ਰਿਹਾ ਹੈ। ਇਸ ਮੈਚ 'ਚ ਹੈਦਰਾਬਾਦ ਦੇ ਕਪਤਾਨ ਡੇਵਿਡ ਵਾਰਨਰ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਟਾਸ ਜਿੱਤਣ ਦੇ ਨਾਲ ਹੀ ਇਸ ਆਈ. ਪੀ. ਐੱਲ. ਸੀਜ਼ਨ 'ਚ ਇਕ ਹੋਰ ਰਿਕਾਰਡ ਆਪਣੇ ਨਾਂ ਕਰ ਲਿਆ ਹੈ। 
ਡੇਵਿਡ ਵਾਰਨਰ ਨੇ ਆਰ. ਸੀ. ਬੀ. ਦੇ ਕਪਤਾਨ ਵਿਰਾਟ ਕੋਹਲੀ ਦੇ ਸਾਹਮਣੇ ਟਾਸ ਜਿੱਤ ਕੇ ਇਸ ਆਈ. ਪੀ. ਐੱਲ. ਸੀਜ਼ਨ 'ਚ ਸਭ ਤੋਂ ਜ਼ਿਆਦਾ ਟਾਸ ਜਿੱਤਣ ਦਾ ਰਿਕਾਰਡ ਕਾਇਮ ਕਰ ਲਿਆ ਹੈ। ਵਾਰਨਰ ਨੇ ਇਸ ਸਾਲ ਆਈ. ਪੀ. ਐੱਲ. 'ਚ 11 ਬਾਰ ਟਾਸ ਜਿੱਤਿਆ ਹੈ। ਉਨ੍ਹਾਂ ਤੋਂ ਪਹਿਲਾਂ ਇੰਨੀ ਬਾਰ ਟਾਸ ਇਸ ਸੀਜ਼ਨ 'ਚ ਕੋਈ ਦੂਜਾ ਕਪਤਾਨ ਨਹੀਂ ਜਿੱਤ ਸਕਿਆ। ਡੇਵਿਡ ਵਾਰਨਰ ਆਈ. ਪੀ. ਐੱਲ. 'ਚ ਅਜਿਹਾ ਕਰਨ ਵਾਲੇ ਪਹਿਲੇ ਕਪਤਾਨ ਨਹੀਂ ਹਨ। ਉਨ੍ਹਾਂ ਤੋਂ ਪਹਿਲਾਂ ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ ਨੇ ਸਾਲ 2018 'ਚ ਅਤੇ ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਧੋਨੀ ਨੇ ਸਾਲ 2017 'ਚ ਸਭ ਤੋਂ ਜ਼ਿਆਦਾ ਬਾਰ ਟਾਸ ਜਿੱਤਣ ਦਾ ਰਿਕਾਰਡ ਬਣਾ ਚੁੱਕੇ ਹਨ।


author

Gurdeep Singh

Content Editor

Related News