ਪਲੇਅਰ ਆਫ ਦਿ ਟੂਰਨਾਮੈਂਟ ਬਣੇ ਡੇਵਿਡ ਵਾਰਨਰ, ਦਿੱਤਾ ਇਹ ਬਿਆਨ
Monday, Nov 15, 2021 - 02:14 AM (IST)
ਦੁਬਈ- ਆਸਟਰੇਲੀਆ ਨੇ ਨਿਊਜ਼ੀਲੈਂਡ ਨੂੰ ਫਾਈਨਲ ਮੈਚ ਵਿਚ 8 ਵਿਕਟਾਂ ਨਾਲ ਹਰਾ ਕੇ ਟੀ-20 ਵਿਸ਼ਵ ਕੱਪ ਨੂੰ ਜਿੱਤ ਲਿਆ ਹੈ। ਫਾਈਨਲ ਮੈਚ ਵਿਚ ਆਸਟਰੇਲੀਆ ਦੇ ਲਈ ਡੇਵਿਡ ਵਾਰਨਰ ਤੇ ਮਿਸ਼ੇਲ ਮਾਰਸ਼ ਨੇ ਅਰਧ ਸੈਂਕੜੇ ਵਾਲੀਆਂ ਪਾਰੀਆਂ ਖੇਡੀਆਂ ਤੇ ਟੀਮ ਨੂੰ ਪਹਿਲੀ ਵਾਰ ਚੈਂਪੀਅਨ ਬਣਾਇਆ। ਵਾਰਨਰ ਨੇ ਫਾਈਨਲ ਮੈਚ ਵਿਚ 38 ਗੇਂਦਾਂ ਵਿਚ 53 ਦੌੜਾਂ ਦੀ ਪਾਰੀ ਖੇਡੀ, ਜਿਸ ਵਿਚ 4 ਚੌਕੇ ਤੇ 3 ਛੱਕੇ ਲਗਾਏ। ਇਸ ਟੂਰਨਾਮੈਂਟ ਵਿਚ ਵਾਰਨਰ ਦਾ ਬੱਲਾ ਕਾਫੀ ਚੱਲਿਆ ਤੇ ਉਹ ਆਸਟਰੇਲੀਆ ਦੇ ਲਈ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਵੀ ਬਣੇ। ਇਹੀ ਕਾਰਨ ਹੈ ਡੇਵਿਡ ਵਾਰਨਰ ਨੂੰ ਪਲੇਅਰ ਆਫ ਦਿ ਟੂਰਨਾਮੈਂਟ ਦੇ ਖਿਤਾਬ ਨਾਲ ਸਨਮਾਨਿਤ ਕੀਤਾ ਗਿਆ।
ਇਹ ਖ਼ਬਰ ਪੜ੍ਹੋ- ਮੈਨੂੰ ਇਸ ਸ਼ਾਨਦਾਰ ਯਾਤਰਾ ਦਾ ਹਿੱਸਾ ਬਣਾਉਣ ਲਈ ਬਹੁਤ-ਬਹੁਤ ਧੰਨਵਾਦ : ਰਵੀ ਸ਼ਾਸਤਰੀ
ਵਾਰਨਰ ਨੇ ਇਹ ਐਵਾਰਡ ਹਾਸਲ ਕਰਨ ਤੋਂ ਬਾਅਦ ਕਿਹਾ ਕਿ ਮੈਨੂੰ ਹਮੇਸ਼ਾ ਤੋਂ ਵਧੀਆ ਲੱਗਦਾ ਹੈ ਜਦੋ ਮੈਂ ਵਧੀਆਂ ਪਾਰੀ ਖੇਡਦਾ ਹਾਂ। ਹਾਂ, ਮੈਂ ਅਭਿਆਸ ਮੈਚ ਦੇ ਦੌਰਾਨ ਕ੍ਰੀਜ਼ 'ਤੇ ਜ਼ਿਆਦਾ ਦੇਰ ਨਹੀਂ ਰਹਿ ਸਕਿਆ ਪਰ ਮੈਚ ਦੇ ਦੌਰਾਨ ਮੈਂ ਅੱਜ ਵਧੀਆ ਪਾਰੀ ਖੇਡੀ। ਮੇਰੇ ਲਈ ਦੋਬਾਰਾ ਤੋਂ ਸਭ ਤੋਂ ਦੋਬਾਰਾ ਤੋਂ ਸ਼ੁਰੂ ਕਰਨਾ ਸੀ। ਹਾਂ, ਇੰਗਲੈਂਡ ਦੇ ਵਿਰੁੱਧ ਇਕ ਦਹਾਕੇ ਪਹਿਲਾਂ ਜੋ ਹਾਰ ਮਿਲੀ ਸੀ ਉਸ ਨਾਲ ਦੁਖ ਪਹੁੰਚਿਆ ਸੀ। ਵਾਰਨਰ ਨੇ ਅੱਗੇ ਕਿਹਾ ਕਿ ਟੀਮ ਦੇ ਖਿਡਾਰੀ ਬਹੁਤ ਹੀ ਸ਼ਾਨਦਾਰ ਹਨ। ਟੀਮ ਦੇ ਸਪੋਰਟ ਸਟਾਫ, ਟੀਮ ਤੇ ਘਰ ਤੋਂ ਮੈਨੂੰ ਜੋ ਸਮਰਥਨ ਮਿਲਿਆ ਉਹ ਕਾਫੀ ਵਧੀਆ ਰਿਹਾ ਹੈ। ਬਸ ਮੈਂ ਸ਼ਾਨਦਾਰ ਪਾਰੀਆਂ ਖੇਡਣਾ ਚਾਹੁੰਦਾ ਹਾਂ। ਮੈਚ ਦੌਰਾਨ ਸਕੋਰ ਬੋਰਡ 'ਤੇ ਵਧੀਆ ਸਕੋਰ ਸੀ ਪਰ ਜਿਸ ਨਾਲ ਘਬਰਾਹਟ ਹੋਈ। ਖਿਡਾਰੀਆਂ ਨੇ ਜੋ ਕੀਤਾ ਉਹ ਦੇਖਣਾ ਕਾਫੀ ਸ਼ਾਨਦਾਰ ਰਿਹਾ ਹੈ।
ਇਹ ਖ਼ਬਰ ਪੜ੍ਹੋ- ਭਾਰਤ ਦੌਰੇ ਲਈ ਨਿਊਜ਼ੀਲੈਂਡ ਟੈਸਟ ਟੀਮ 'ਚ ਡੇਰਿਲ ਮਿਸ਼ੇਲ ਸ਼ਾਮਲ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।