4.14 ਕਰੋੜ 'ਚ ਵਿਕ ਰਹੀ ਡੇਵਿਡ ਬੈਕਹਮ ਦੀ ਪੁਰਾਣੀ ਕਾਰ, ਜਾਣੋ ਖਾਸੀਅਤ

06/30/2020 9:22:03 PM

ਨਵੀਂ ਦਿੱਲੀ- ਫੁੱਟਬਾਲ ਜਗਤ ਦੇ ਦਿੱਗਜ ਖਿਡਾਰੀਆਂ 'ਚੋਂ ਇਕ ਡੇਵਿਡ ਬੈਕਹਮ ਜਲਦ ਹੀ ਆਪਣੀ ਪਸੰਦੀਦਾ ਓਸਟੋ ਮਾਰਟਿਸ ਵੀ 8 ਵੋਲਾਂਟੇ ਕਾਰ ਵੇਚਣ ਜਾ ਰਹੇ ਹਨ। ਮੈਨਚੇਸਟਰ ਯੂਨਾਇਟੇਡ 'ਚ ਖੇਡਦੇ ਹੋਏ ਬੈਕਹਮ ਨੇ ਇਹ ਕਾਰ ਖਰੀਦੀ ਸੀ। ਇਹ ਦੁਨੀਆ ਦੀ ਸਭ ਤੋਂ ਮਹਿੰਗੀ ਕਾਰਾਂ 'ਚੋਂ ਇਕ ਸੀ। ਕਾਰ ਨੂੰ ਲੰਮੇ ਸਮੇਂ ਤੱਕ ਬੈਕਹਮ ਨੇ ਸੰਭਾਲ ਰੱਖਿਆ। ਹੁਣ ਉਹ ਇਸ ਨੂੰ ਵੇਚਣਾ ਜਾ ਰਹੇ ਹਨ। ਆਟੋ ਐਕਸਪਰਟ ਅਨੁਸਾਰ ਮਾਰਕੀਟ 'ਚ ਹੁਣ ਵੀ ਇਸ ਪੀਸ ਦੀ ਕੀਮਤ 4 ਲੱਖ 45 ਹਜ਼ਾਰ ਪਾਊਂਡ ਭਾਵ ਕਰੀਬ 4.14 ਕਰੋੜ ਰੁਪਏ ਮਿਲ ਸਕਦੀ ਹੈ।

PunjabKesari
ਦੁਨੀਆ 'ਚ ਬਣੀ ਸੀ ਸਿਰਫ 78 ਕਾਰਾਂ
ਬੈਕਹਮ ਨੇ ਮੈਨਚੇਸਟਰ ਯੂਨਾਇਟੇਡ ਕਲੱਬ 'ਚ ਜਾਂਦੇ ਸਮੇਂ ਇਸ ਕਾਰ ਨੂੰ ਖਰੀਦਿਆ ਸੀ। ਕਿਹਾ ਜਾਂਦਾ ਹੈ ਕਿ ਅਜਿਹੀ ਦੁਨੀਆ ਭਰ 'ਚ ਸਿਰਫ 78 ਕਾਰਾਂ ਹੀ ਵੇਚੀਆਂ ਗਈਆਂ ਸਨ। ਬੈਕਹਮ ਨੂੰ ਜ਼ਿਆਦਾਤਰ ਇਸ ਕਾਰ 'ਚ ਵੈਸਟ ਲੰਡਨ ਦੀਆਂ ਸੜਕਾਂ 'ਤੇ ਆਪਣੀ ਪਤਨੀ ਵਿਕਟੋਰੀਆ ਦੇ ਨਾਲ ਦੇਖਿਆ ਜਾਂਦਾ ਸੀ।

PunjabKesari
ਇਹ ਹੈ ਕਾਰ ਦੀ ਖਾਸੀਅਤ
ਚੈਰੀ ਕਲਰ ਦੀ ਇਸ ਕਾਰ ਦੀ ਕ੍ਰੀਮ ਕਲਰ ਦੀ ਸੀਟ੍ਰਸ ਹੈ। ਇਸ ਤੋਂ ਇਲਾਵਾ ਗਹਿਰੇ ਰੰਗ ਦੀ ਕਾਲੀਨ ਲਗੀ ਹੈ। ਇੰਜਨ ਵਧੀਆ ਹੈ। 432 ਹਾਰਸ ਪਾਵਰ ਵਾਲੀ ਇਸ ਕਾਰ 'ਚ ਗੇਅਰਬਾਕਸ ਹੈ। ਇਹ 5.2 ਸੈਕਿੰਡ 'ਚ ਹੀ 60 ਮੀਲ ਦੀ ਸਪੀਡ ਫੜ ਲੈਂਦੀ ਹੈ। ਕਾਰ ਦੀ ਟਾਪ ਸਪੀਡ 168 ਮੀਲ ਪ੍ਰਤੀ ਘੰਟਾ ਹੈ।

PunjabKesari
ਆਟੋਟ੍ਰੇਡਰ ਦੇ ਬੁਲਾਰੇ ਦਾ ਕਹਿਣਾ ਹੈ ਕਿ ਡੇਵਿਡ ਬੈਕਹਮ ਦੇ ਕੋਲ ਬਿਟ੍ਰੋਲ, ਬਿਟ੍ਰਸ ਤੇ ਰੋਲਸ-ਰਾਇਸ ਤੋਂ ਲੈ ਕੇ ਐਸਟਨ ਮਾਰਟਿਸ ਹੈ। ਇਹ ਗੱਡੀ ਬਹੁਤ ਸ਼ਾਨਦਾਰ ਹੈ। ਮੈਨੂੰ ਕੋਈ ਹੈਰਾਨੀ ਨਹੀਂ ਹੈ ਕਿ ਉਨ੍ਹਾਂ ਨੇ ਇਸ ਨੂੰ ਇੰਨੇ ਲੰਮੇ ਸਮੇਂ ਤੱਕ ਕਿਉਂ ਨਹੀਂ ਛੱਡਿਆ। ਇਹ ਬਹੁਤ ਵਧੀਆ ਹੈ ਕਿ ਇਹ ਆਮ ਲੋਕਾਂ ਦੇ ਲਈ ਉਪਲੱਬਧ ਹੈ। ਜੋ ਇਸ ਨੂੰ ਖਰੀਦੇਗਾ ਉਹ ਕਾਫੀ ਵਧੀਆ ਹੋਵੇਗਾ। 


Gurdeep Singh

Content Editor

Related News