ਧੀ ਵਾਮਿਕਾ ਨੇ Father's Day 'ਤੇ ਵਿਰਾਟ ਕੋਹਲੀ ਲਈ ਕੀਤਾ ਪਿਆਰ ਦਾ ਇਜ਼ਹਾਰ, ਸਾਂਝਾ ਕੀਤਾ ਖਾਸ ਲੈਟਰ

Monday, Jun 16, 2025 - 10:16 AM (IST)

ਧੀ ਵਾਮਿਕਾ ਨੇ Father's Day 'ਤੇ ਵਿਰਾਟ ਕੋਹਲੀ ਲਈ ਕੀਤਾ ਪਿਆਰ ਦਾ ਇਜ਼ਹਾਰ, ਸਾਂਝਾ ਕੀਤਾ ਖਾਸ ਲੈਟਰ

ਮੁੰਬਈ– ਵੈਸੇ ਤਾਂ ਹਰ ਦਿਨ ਪਿਤਾ ਦਾ ਹੀ ਹੁੰਦਾ ਹੈ, ਪਰ ਉਨ੍ਹਾਂ ਨੂੰ ਖ਼ਾਸ ਮਹਿਸੂਸ ਕਰਵਾਉਣ ਲਈ ਹਰ ਸਾਲ ਫਾਦਰਜ਼ ਡੇਅ ਮਨਾਇਆ ਜਾਂਦਾ ਹੈ। 15 ਜੂਨ ਨੂੰ ਮਨਾਏ ਗਏ ਫਾਦਰਜ਼ ਡੇਅ ਦੇ ਮੌਕੇ ਹਰ ਕੋਈ ਆਪਣੇ ਪਿਤਾ ਪ੍ਰਤੀ ਪਿਆਰ ਜਤਾਉਂਦਾ ਨਜ਼ਰ ਆਇਆ। ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਵੀ ਇਸ ਮੌਕੇ 'ਤੇ ਇੱਕ ਖਾਸ ਪੋਸਟ ਸਾਂਝੀ ਕੀਤੀ ਹੈ ਜੋ ਕਿ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਅਨੁਸ਼ਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ 2 ਤਸਵੀਰਾਂ ਸਾਂਝੀਆਂ ਕੀਤੀਆਂ। ਪਹਿਲੀ ਤਸਵੀਰ ਉਨ੍ਹਾਂ ਦੇ ਪਿਤਾ ਦੀ ਹੈ ਅਤੇ ਦੂਜੀ ਤਸਵੀਰ ਵਿੱਚ ਉਨ੍ਹਾਂ ਦੀ ਧੀ ਵਾਮਿਕਾ ਵੱਲੋਂ ਆਪਣੇ ਪਿਤਾ ਵਿਰਾਟ ਕੋਹਲੀ ਲਈ ਲਿਖਿਆ ਗਿਆ ਇੱਕ ਪਿਆਰਾ ਲੈਟਰ ਹੈ।

ਇਹ ਵੀ ਪੜ੍ਹੋ: ਅਗਲੇ 2-3 ਦਿਨ ਪਵੇਗਾ ਮੋਹਲੇਧਾਰ ਮੀਂਹ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ

PunjabKesari

ਲੈਟਰ ਵਿਚ ਲਿਖਿਆ ਗਿਆ ਹੈ, "ਉਹ ਮੇਰੇ ਭਰਾ ਵਾਂਗ ਲੱਗਦੇ ਹਨ, ਉਹ ਬਹੁਤ ਫਨੀ ਹਨ, ਉਹ ਮੈਨੂੰ ਗੁਦਗੁਦੀ ਕਰਦੇ ਹਨ, ਮੈਂ ਉਨ੍ਹਾਂ ਨਾਲ ਮੇਕਅੱਪ ਖੇਡਦੀ ਹਾਂ, ਮੈਂ ਉਨ੍ਹਾਂ ਨੂੰ ਬਹੁਤ ਪਿਆਰ ਕਰਦੀ ਹਾਂ, ਉਹ ਮੈਨੂੰ ਬਹੁਤ ਪਿਆਰ ਕਰਦੇ ਹਨ। ਹੈਪੀ ਫਾਦਰਜ਼ ਡੇਅ... ਵਾਮਿਕਾ।" ਇਸ ਪਿਆਰ ਭਰੇ ਨੋਟ ਦੇ ਹੇਠਾਂ ਵਾਮਿਕਾ ਨੇ ਆਪਣੇ ਹੱਥਾਂ ਨਾਲ ਆਪਣਾ ਨਾਮ ਲਿਖਿਆ ਹੈ। ਇਸ ਪੋਸਟ ਦੇ ਨਾਲ ਅਨੁਸ਼ਕਾ ਨੇ ਕੈਪਸ਼ਨ ਵਿਚ ਲਿਖਿਆ: “ਉਸ ਪਹਿਲੇ ਆਦਮੀ ਨੂੰ, ਜਿਸਨੂੰ ਮੈਂ ਪਿਆਰ ਕੀਤਾ ਅਤੇ ਉਹ ਪਹਿਲਾ ਆਦਮੀ ਜਿਸਨੂੰ ਸਾਡੀ ਧੀ ਪਿਆਰ ਕਰਦੀ ਹੈ। ਦੁਨੀਆ ਭਰ ਦੇ ਸਾਰੇ ਖ਼ੂਬਸੂਰਤ ਫਾਦਰਜ਼ ਨੂੰ ਫਾਦਰਜ਼ ਡੇਅ ਦੀਆਂ ਲੱਖ-ਲੱਖ ਵਧਾਈਆਂ।”

ਇਹ ਵੀ ਪੜ੍ਹੋ: ਕਾਂਤਾਰਾ-1 ਦੀ ਸ਼ੂਟਿੰਗ 'ਤੇ ਭੂਤਾਂ ਦਾ ਸਾਇਆ! ਇਕ ਮਹੀਨੇ 'ਚ 3 ਮੌਤਾਂ ਮਗਰੋਂ ਹੁਣ ਵਾਪਰ ਗਿਆ ਇਕ ਹੋਰ ਵੱਡਾ ਹਾਦਸਾ

 

 
 
 
 
 
 
 
 
 
 
 
 
 
 
 
 

A post shared by AnushkaSharma1588 (@anushkasharma)

ਅਨੁਸ਼ਕਾ ਦੀ ਇਹ ਪੋਸਟ ਫੈਨਜ਼ ਨੂੰ ਬਹੁਤ ਪਸੰਦ ਆ ਰਹੀ ਹੈ। ਵਰਕਫਰੰਟ ਦੀ ਗੱਲ ਕਰੀਏ ਤਾਂ ਅਨੁਸ਼ਕਾ ਸ਼ਰਮਾ ਆਖ਼ਰੀ ਵਾਰੀ ਸ਼ਾਹਰੁਖ ਖਾਨ ਦੇ ਨਾਲ ਫਿਲਮ ‘ਜ਼ੀਰੋ’ ਵਿੱਚ ਨਜ਼ਰ ਆਈ ਸੀ। ਹੁਣ ਉਹ ਜਲਦ ਹੀ ਫਿਲਮ ‘chakda xpress’ ਵਿੱਚ ਨਜ਼ਰ ਆਉਣ ਵਾਲੀ ਹੈ, ਜੋ ਭਾਰਤੀ ਮਹਿਲਾ ਕ੍ਰਿਕਟਰ ਝੂਲਨ ਗੋਸਵਾਮੀ ਦੀ ਬਾਇਓਪਿਕ 'ਤੇ ਆਧਾਰਤ ਹੈ।

ਇਹ ਵੀ ਪੜ੍ਹੋ: ਲੱਖ ਤੋਂ ਪਾਰ ਹੋਇਆ ਸੋਨਾ, ਜਾਣੋ ਹੁਣ 10 ਗ੍ਰਾਮ Gold ਖਰੀਦਣ ਲਈ ਕਿੰਨੀ ਜੇਬ ਕਰਨੀ ਪਵੇਗੀ ਢਿੱਲੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News