ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਦੀਆਂ ਤਾਰੀਖ਼ਾਂ ਦਾ ਐਲਾਨ, ਲਾਰਡਸ ''ਚ ਖੇਡਿਆ ਜਾਵੇਗਾ ਖਿਤਾਬੀ ਮੈਚ

Tuesday, Sep 03, 2024 - 04:26 PM (IST)

ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਦੀਆਂ ਤਾਰੀਖ਼ਾਂ ਦਾ ਐਲਾਨ, ਲਾਰਡਸ ''ਚ ਖੇਡਿਆ ਜਾਵੇਗਾ ਖਿਤਾਬੀ ਮੈਚ

ਦੁਬਈ : ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈਸੀਸੀ) ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂਟੀਸੀ) ਦੇ ਤੀਜੇ ਚੱਕਰ ਦਾ ਫਾਈਨਲ ਅਗਲੇ ਸਾਲ 11 ਤੋਂ 15 ਜੂਨ ਦਰਮਿਆਨ ਲਾਰਡਸ ਵਿੱਚ ਖੇਡਿਆ ਜਾਵੇਗਾ। ਆਈਸੀਸੀ ਨੇ ਇਸ ਮੈਚ ਲਈ 16 ਜੂਨ ਨੂੰ ਰਿਜ਼ਰਵ ਡੇਅ ਰੱਖਿਆ ਹੈ। ਆਈਸੀਸੀ ਦੇ ਮੁੱਖ ਕਾਰਜਕਾਰੀ ਜਿਓਫ ਐਲਾਰਡਿਸ ਨੇ ਇੱਕ ਬਿਆਨ ਵਿੱਚ ਕਿਹਾ, 'ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਕ੍ਰਿਕਟ ਕੈਲੰਡਰ ਵਿੱਚ ਸਭ ਤੋਂ ਮਹੱਤਵਪੂਰਨ ਮੈਚਾਂ ਵਿੱਚੋਂ ਇੱਕ ਬਣ ਗਿਆ ਹੈ ਅਤੇ ਸਾਨੂੰ 2025 ਸੀਜ਼ਨ ਦੀਆਂ ਤਾਰੀਖ਼ਾਂ ਦਾ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ।' ਲਾਰਡਸ ਪਹਿਲੀ ਵਾਰ ਡਬਲਊਟੀਸੀ ਫਾਈਨਲ ਦੀ ਮੇਜ਼ਬਾਨੀ ਕਰੇਗਾ। ਇਸ ਤੋਂ ਪਹਿਲਾਂ ਸਾਊਥੈਂਪਟਨ (2021) ਅਤੇ ਓਵਲ (2023) ਨੇ ਆਖਰੀ ਦੋ ਖਿਤਾਬੀ ਮੈਚਾਂ ਦੀ ਮੇਜ਼ਬਾਨੀ ਕੀਤੀ ਸੀ। ਭਾਰਤ ਇਨ੍ਹਾਂ ਦੋਵਾਂ ਫਾਈਨਲ ਮੈਚਾਂ ਦਾ ਹਿੱਸਾ ਸੀ। ਟੀਮ ਨੂੰ 2021 ਵਿਚ ਨਿਊਜ਼ੀਲੈਂਡ ਜਦਕਿ ਪਿਛਲੇ ਸਾਲ ਆਸਟ੍ਰੇਲੀਆ ਨੇ ਹਰਾਇਆ ਸੀ।
ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਭਾਰਤੀ ਟੀਮ ਮੌਜੂਦਾ ਚੈਂਪੀਅਨ ਆਸਟ੍ਰੇਲੀਆ ਨੂੰ ਪਿੱਛੇ ਛੱਡ ਕੇ ਸਿਖਰ 'ਤੇ ਹੈ। ਭਾਰਤ ਇਸ ਸਾਲ ਦੇ ਅੰਤ ਵਿੱਚ ਪੰਜ ਮੈਚਾਂ ਦੀ ਲੜੀ ਵਿੱਚ ਆਸਟ੍ਰੇਲੀਆ ਦਾ ਸਾਹਮਣਾ ਕਰੇਗਾ ਕਿਉਂਕਿ ਉਹ ਡਬਲਯੂਟੀਸੀ ਫਾਈਨਲ ਦੀ ਦੌੜ ਵਿੱਚ ਆਪਣੀ ਸਥਿਤੀ ਮਜ਼ਬੂਤ ​​ਕਰਨਾ ਚਾਹੁੰਦਾ ਹੈ। ਨਿਊਜ਼ੀਲੈਂਡ (ਤੀਜੇ), ਇੰਗਲੈਂਡ (ਚੌਥੇ), ਦੱਖਣੀ ਅਫਰੀਕਾ (ਪੰਜਵੇਂ) ਅਤੇ ਬੰਗਲਾਦੇਸ਼ (ਛੇਵੇਂ) ਅਤੇ ਸ੍ਰੀਲੰਕਾ (ਸੱਤਵੇਂ) ਫਾਈਨਲ ਵਿੱਚ ਪਹੁੰਚਣ ਦੀ ਦੌੜ ਵਿੱਚ ਹਨ। ਹਾਲਾਂਕਿ ਪਾਕਿਸਤਾਨ ਨੂੰ ਬੰਗਲਾਦੇਸ਼ ਖਿਲਾਫ ਘਰੇਲੂ ਸੀਰੀਜ਼ 'ਚ 0-2 ਨਾਲ ਹਾਰ ਝੱਲਣ ਤੋਂ ਬਾਅਦ ਵੱਡੀ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਹੈ। ਇਸ ਟੇਬਲ 'ਚ ਪਾਕਿਸਤਾਨ ਅੱਠਵੇਂ ਸਥਾਨ ਅਤੇ ਵੈਸਟਇੰਡੀਜ਼ ਸਭ ਤੋਂ ਹੇਠਲੇ ਨੌਵੇਂ ਪਾਇਦਾਨ 'ਤੇ ਹੈ।


author

Aarti dhillon

Content Editor

Related News