ਕੁਸ਼ਤੀ ਦੀ ਦੁਨੀਆ ਦੇ ਬਾਦਸ਼ਾਹ ਰੁਸਤਮ-ਏ-ਹਿੰਦ ਦਾਰਾ ਸਿੰਘ ਦੇ ਜੀਵਨ ’ਤੇ ਇਕ ਝਾਤ

07/12/2021 7:06:53 PM

ਸਪੋਰਟਸ ਡੈਸਕ– ਕੁਸ਼ਤੀ ਦੀ ਦੁਨੀਆ ’ਚ ਪੰਜਾਬ ਤੇ ਦੇਸ਼ ਦਾ ਨਾਂ ਰੌਸ਼ਨ ਕਰਨ ਵਾਲੇ  ਦਾਰਾ ਸਿੰਘ ਦੀ ਅੱਜ ਬਰਸੀ ਹੈ। 7 ਜੁਲਾਈ 2012 ਨੂੰ ਉਹ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਸਨ। ਦਾਰਾ ਸਿੰਘ ਆਪਣੇ ਜ਼ਮਾਨੇ ਦੇ ਵਿਸ਼ਵ ਪ੍ਸਿੱਧ ਫ਼੍ਰੀਸਟਾਈਲ ਪਹਿਲਵਾਨ ਸਨ। ਅੱਜ ਅਸੀਂ ਇਸ ਮਹਾਨ ਹਸਤੀ ਦੀ ਬਰਸੀ ਦੇ ਮੌਕੇ ’ਤੇ ਉਨ੍ਹਾਂ ਦੀ ਨਿੱਜੀ ਤੇ ਕੁਸ਼ਤੀ ਦੇ ਖੇਤਰ ’ਚ ਮਾਰੀਆਂ ਮੱਲਾਂ ’ਤੇ ਇਕ ਝਾਤ ਪਾਉਂਦੇ ਹਾਂ।

ਨਿੱਜੀ ਜ਼ਿੰਦਗੀ
ਦਾਰਾ ਸਿੰਘ ਰੰਧਾਵਾ ਦਾ ਜਨਮ 19 ਨਵੰਬਰ 1928 ਨੂੰ ਪੰਜਾਬ ਦੇ ਅੰਮ੍ਰਿਤਸਰ (ਪੰਜਾਬ) ਦੇ ਪਿੰਡ ਧਰਮੂਚੱਕ ’ਚ ਬਲਵੰਤ ਕੌਰ ਤੇ ਸੂਰਤ ਸਿੰਘ ਰੰਧਾਵਾ ਦੇ ਘਰ ਹੋਇਆ ਸੀ। ਘੱਟ ਉਮਰ ’ਚ ਹੀ ਪਰਿਵਾਰ ਵਾਲਿਆਂ ਨੇ ਉਨ੍ਹਾਂ ਦੀ ਮਰਜ਼ੀ ਦੇ ਬਿਨਾ ਉਨ੍ਹਾਂ ਤੋਂ ਉਮਰ ’ਚ ਬਹੁਤ ਵੱਡੀ ਲੜਕੀ ਨਾਲ ਵਿਆਹ ਕਰ ਦਿੱਤਾ। ਮਾਂ ਨੇ ਇਸ ਉਦੇਸ਼ ਨਾਲ ਕਿ ਮੁੰਡਾ ਛੇਤੀ ਜਵਾਨ ਹੋ ਜਾਵੇ ਇਸ ਲਈ ਉਸ ਨੂੰ 100 ਬਾਦਾਮ ਦੀਆਂ ਗਿਰੀਆਂ ਨੂੰ ਖੰਡ ਤੇ ਮੱਖਣ ’ਚ ਪੀਹ ਕੇ ਖਵਾਉਣਾ ਸ਼ੁਰੂ ਕਰ ਦਿੱਤਾ। ਇਸ ਦੇ ਨਾਲ ਹੀ ਦਾਰਾ ਸਿੰਘ ਨੇ ਪਹਿਲਵਾਨੀ ਕਰਨੀ ਸ਼ੁਰੂ ਕਰ ਦਿੱਤੀ। 

PunjabKesari

ਕੁਸ਼ਤੀ

ਉਨ੍ਹਾਂ ਦੇ ਅਖਾੜੇ ਦੇ ਮੁਕਾਬਲਿਆਂ ਦੀ ਗੂੰਜ ਬਾਹਰ ਵੀ ਗੁੰਜਣ ਲੱਗੀ। ਸ਼ੁਰੂਆਤੀ ਦੌਰ ਵਿੱਚ ਕਸਬਿਆਂ ਅਤੇ ਸ਼ਹਿਰਾਂ 'ਚ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਵਾਲੇ ਦਾਰਾ ਸਿੰਘ ਨੇ ਬਾਅਦ ਵਿੱਚ ਕੌਮਾਂਤਰੀ ਪੱਧਰ ਦੇ ਪਹਿਲਵਾਨਾਂ ਨਾਲ ਮੁਕਾਬਲਾ ਕੀਤਾ। ਰੁਸਤਮ-ਏ-ਪੰਜਾਬ ਅਤੇ ਰੁਸਤਮ-ਏ-ਹਿੰਦ ਨਾਲ ਜਾਣੇ ਜਾਂਦੇ ਦਾਰਾ ਸਿੰਘ ਰਾਸ਼ਟਰੀ ਮੰਡਲ ਖੇਡਾਂ ਵਿੱਚ ਵੀ ਕੁਸ਼ਤੀ ਚੈਂਪੀਅਨ ਰਹੇ। ਇਸ ਵਿੱਚ ਉਨ੍ਹਾਂ ਨੇ ਕੈਨੇਡਾ ਦੇ ਚੈਂਪੀਅਨ ਜਾਰਜ ਗੋਡਿਆਂਕੋ ਨੂੰ ਹਰਾਇਆ ਸੀ। ਇਸ ਤੋਂ ਪਹਿਲਾ ਉਹ ਭਾਰਤੀ ਕੁਸ਼ਤੀ ਚੈਂਪੀਅਨਸ਼ਿਪ 'ਤੇ ਕਬਜ਼ਾ ਕਰ ਚੁੱਕੇ ਸੀ। ਸਾਲ 1968 ਵਿੱਚ ਉਨ੍ਹਾਂ ਨੇ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵੀ ਜਿੱਤ ਲਈ। ਕੁਸ਼ਤੀ ਦੇ ਖੇਤਰ ਦੇ ਰੁਸਤਮ ਨੇ ਬਾਅਦ ਵਿੱਚ ਕਲਮ ਵੀ ਫੜੀ ਜਿਸਦਾ ਨਤੀਜਾ ਸੀ ਸਾਲ 1989 ਵਿੱਚ ਪ੍ਰਕਾਸ਼ਿਤ ਉਨ੍ਹਾਂ ਦੀ ਆਤਮਕਥਾ, ਜਿਸਨੂੰ ਉਨ੍ਹਾਂ ਨੇ 'ਮੇਰੀ ਆਤਮਕਥਾ' ਦਾ ਨਾਂ ਦਿੱਤਾ ਸੀ।

ਫਿਲਮਾਂ

ਪਹਿਲਵਾਨੀ ਦੇ ਦਿਨਾਂ ਤੋਂ ਹੀ ਉਨ੍ਹਾਂ ਨੇ ਫਿਲਮਾਂ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਕਿਹਾ ਜਾਂਦਾ ਹੈ ਕਿ ਪਰਦੇ 'ਤੇ ਕਮੀਜ਼ ਉਤਾਰਨ ਵਾਲੇ ਉਹ ਪਹਿਲੇ ਹੀਰੋ ਸਨ। ਸਿਕੰਦਰ-ਏ-ਆਜਮ ਅਤੇ ਡਾਕੂ ਮੰਗਲ ਸਿੰਘ ਵਰਗੀਆਂ ਫਿਲਮਾਂ ਤੋਂ ਆਪਣਾ ਕਰੀਅਰ ਸ਼ੁਰੂ ਕਰਨ ਵਾਲੇ ਦਾਰਾ ਸਿੰਘ ਆਖ਼ਰੀ ਵਾਰ ਇਮਤਿਆਜ਼ ਅਲੀ ਦੀ 2007 ਵਿੱਚ ਰਿਲੀਜ਼ ਹੋਈ ਫਿਲਮ 'ਜਬ ਵੀ ਮੇਟ' ਵਿੱਚ ਅਦਾਕਾਰਾ ਕਰੀਨਾ ਕਪੂਰ ਦੇ ਦਾਦਾ ਦੇ ਰੋਲ ਵਿੱਚ ਨਜ਼ਰ ਆਏ ਸੀ। ਬੀਤੇ ਜ਼ਮਾਨੇ ਵਿੱਚ ਅਦਾਕਾਰਾ ਮੁਮਤਾਜ ਨਾਲ ਉਨ੍ਹਾਂ ਦੀ ਜੋੜੀ ਬਹੁਤ ਹਿੱਟ ਮੰਨੀ ਜਾਂਦੀ ਸੀ। ਉਨ੍ਹਾਂ ਨੇ ਕਈ ਪੰਜਾਬੀ ਫਿਲਮਾਂ ਵਿੱਚ ਵੀ ਕੰਮ ਕੀਤਾ ਸੀ। ਉਹ ਹਿੰਦੀ ਫਿਲਮ 'ਮੇਰਾ ਦੇਸ, ਮੇਰਾ ਧਰਮ' ਅਤੇ ਪੰਜਾਬੀ 'ਸਵਾ ਲਾਖ ਸੇ ਏਕ ਲੜਾਊ' ਦੇ ਲੇਖਕ , ਡਾਇਰੈਕਟਰ ਤੇ ਪ੍ਰੋਡਿਊਸਰ ਵੀ ਸੀ। ਉਨ੍ਹਾਂ ਨੇ 10 ਹੋਰ ਪੰਜਾਬੀ ਫਿਲਮਾ ਵੀ ਬਣਾਈਆਂ ਸਨ। ਉਨ੍ਹਾਂ ਦੀ ਫਿਲਮ 'ਜੱਗਾ' ਲਈ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਸਰਵੋਤਮ ਅਦਾਕਾਰ ਦੇ ਐਵਾਰਡ ਨਾਲ ਨਵਾਜ਼ਿਆ ਸੀ ਬਾਅਦ ਵਿੱਚ ਉਨ੍ਹਾਂ ਨੇ ਟੀਵੀ ਨਾਟਕਾਂ ਵਿੱਚ ਵੀ ਕੰਮ ਕੀਤਾ। ਉਨ੍ਹਾਂ ਨੇ ਚਰਚਿਤ ਪ੍ਰੋਗ੍ਰਾਮ ਰਾਮਾਇਣ ਵਿੱਚ ਹਨੁੰਮਾਨ ਦਾ ਰੋਲ ਅਦਾ ਕੀਤਾ ਸੀ।

PunjabKesari

ਸਿਆਸਤ

ਦਾਰਾ ਸਿੰਘ ਦੀ ਅਧਿਕਾਰਕ ਵੈਬਸਾਈਟ ਵਿੱਚ ਉਨ੍ਹਾਂ ਨੂੰ ਪਹਿਲਵਾਨ ਤੇ ਫਿਲਮਕਾਰ ਦੇ ਨਾਲ ਨਾਲ ਕਿਸਾਨ ਵੀ ਦੱਸਿਆ ਗਿਆ ਹੈ। ਉਨ੍ਹਾਂ ਨੇ ਜੱਟ ਭਾਈਚਾਰੇ ਦੀ ਪ੍ਰਤੀਨੀਧਤਾ ਵੀ ਕੀਤੀ। ਸਾਲ 2003 ਵਿੱਚ ਉਨ੍ਹਾਂ ਨੂੰ ਭਾਰਤੀ ਜਨਤਾ ਪਾਰਟੀ ਵੱਲੋਂ ਰਾਜਸਭਾ ਮੈਂਬਰ ਬਣਾਇਆ ਗਿਆ ਸੀ।


Tarsem Singh

Content Editor

Related News