ਡੇਨੀ ਮੈਕਾਰਥੀ ਕੋਰੋਨਾ ਟੈਸਟ ''ਚ ਨੈਗੇਟਿਵ ਪਾਏ ਗਏ
Sunday, Jul 19, 2020 - 10:54 PM (IST)
ਡਬਲਿਨ- ਡੇਨੀ ਮੈਕਾਰਥੀ ਨੇ ਮੈਮੋਰੀਅਲ ਗੋਲਫ ਟੂਰਨਾਮੈਂਟ ਦੇ ਤੀਜੇ ਦੌਰ 'ਚ 76 ਦੇ ਸਕੋਰ ਦੇ ਨਾਲ ਖਰਾਬ ਪ੍ਰਦਰਸ਼ਨ ਕੀਤਾ ਪਰ ਇਸ ਦੇ ਬਾਵਜੂਦ ਉਸ ਦੇ ਲਈ ਖੁਸ਼ਖਬਰੀ ਹੈ ਕਿਉਂਕਿ ਉਹ ਕੋਰੋਨਾ ਵਾਇਰਸ ਟੈਸਟ 'ਚ ਨੈਗੇਟਿਵ ਪਾਏ ਗਏ ਹਨ। ਇਸ ਦਾ ਮਤਲਬ ਹੈ ਕਿ ਉਹ ਕਲੱਬਹਾਊਸ 'ਚ ਬਾਕੀ ਖਿਡਾਰੀਆਂ ਦੇ ਨਾਲ ਲੰਚ ਕਰ ਸਕਣਗੇ ਤੇ ਆਖਰੀ ਦੌਰ ਦਾ ਮੁਕਾਬਲਾ ਬਾਕੀ ਖਿਡਾਰੀਆਂ ਦੇ ਨਾਲ ਖੇਡ ਸਕਣਗੇ।
ਮੈਕਾਰਥੀ, ਡਾਈਲਨ ਫ੍ਰਿਟੇਲੀ ਤੇ ਹੈਰਿਸ ਇੰਗਲਿਸ਼ ਮੁਈਰਫੀਲਡ ਵਿਲੇਜ 'ਚ ਖੇਡ ਰਹੇ ਉਨ੍ਹਾਂ ਖਿਡਾਰੀਆਂ 'ਚ ਸ਼ਾਮਲ ਸਨ ਜੋ ਕੋਰੋਨਾ ਵਾਇਰਸ ਦੇ ਲਈ ਪਾਜ਼ੇਟਿਵ ਪਾਏ ਗਏ ਤੇ ਫਿਰ ਉਨ੍ਹਾਂ ਸਾਰਿਆਂ ਨੂੰ ਅਲੱਗ ਹੋ ਕੇ ਖੇਡਣਾ ਪਿਆ। ਇਨ੍ਹਾਂ 'ਚ ਕੋਈ ਲੱਛਣ ਨਜ਼ਰ ਨਹੀਂ ਆ ਰਿਹਾ ਸੀ ਤੇ ਮੰਨਿਆ ਜਾ ਰਿਹਾ ਹੈ ਕਿ ਉਹ ਪੀੜਤ ਸਨ। ਟੂਰ ਨੇ ਕਿਹਾ ਕਿ ਮੈਡੀਕਲ ਮਾਹਰਾਂ ਤੋਂ ਪਤਾ ਲੱਗਿਆ ਹੈ ਕਿ ਅਜਿਹੇ ਮਾਮਲਿਆਂ 'ਚ ਕਈ ਹਫਤਿਆਂ ਤਕ ਪਾਜ਼ੇਟਿਵ ਨਤੀਜੇ ਆ ਸਕਦੇ ਹਨ ਕਿਉਂਕਿ ਟੈਸਟ 'ਚ ਮੌਤ ਵਿਸ਼ਾਣੂਆਂ ਦਾ ਵੀ ਪਤਾ ਚੱਲਦਾ ਹੈ।