ਦਾਨਿਸ਼ ਕਨੇਰੀਆ ਨੇ ਫਿਕਸਿੰਗ 'ਚ ਸ਼ਾਮਲ ਹੋਣ ਦਾ ਦੋਸ਼ ਕੀਤਾ ਸਵੀਕਾਰ

10/18/2018 4:09:02 PM

ਨਵੀਂ ਦਿੱਲੀ— ਪਾਕਿਸਤਾਨੀ ਕ੍ਰਿਕਟਰ ਦਾਨਿਸ਼ ਕਾਨੇਰੀਆ ਨੇ ਆਖਿਰਕਾਰ ਫਿਕਸਿੰਗ ਸਕੈਂਡਲ 'ਚ ਸ਼ਾਮਲ ਹੋਣ ਦੀ ਗੱਲ ਸਵੀਕਾਰ ਕਰ ਲਈ ਹੈ। ਇਸ ਵਿਵਾਦ ਦੇ ਚੱਲਦੇ ਅਸੈਕਸ ਦੇ ਉਨ੍ਹਾਂ ਦੇ ਸਾਥੀ ਮਾਰਵਨ ਵੈਸਟਫੀਲਡ ਨੂੰ ਜੇਲ ਵੀ ਜਾਣਾ ਪਿਆ ਸੀ। ਛੈ ਸਾਲ ਤੱਕ ਇਨਕਾਰ ਕਰਨ ਤੋਂ ਬਾਅਦ ਕਨੇਰੀਆ ਵੱਲੋਂ ਇਹ ਸਵੀਕਾਰ ਕਰ ਲਿਆ ਗਿਆ ਹੈ। ਬ੍ਰਿਟੇਨ ਦੇ ਅਖਬਾਰ ਡੇਲੀ ਮੇਲ ਨੇ ਬੁੱਧਵਾਰ ਦੇਰ ਰਾਤ ਉਹ ਖਬਰ ਦਿੱਤੀ।

ਕਨੇਰੀਆ 'ਤੇ ਇੰਗਲਿਸ਼ ਕ੍ਰਿਕਟ ਨੇ ਲਾਈਫ ਬੈਨ ਲਗਾਇਆ ਸੀ ਜੋ ਪੂਰੀ ਦੁਨੀਆ 'ਚ ਲਾਗੂ ਹੁੰਦਾ ਹੈ। ਡੇਲੀ ਮੇਲ ਮੁਤਾਬਕ ਅਲ ਜਜ਼ੀਰਾ ਦੀ ਟੈਲੀਵਿਜਨ ਡਾਕੂਮੈਂਟਰੀ ਨੂੰ ਦਿੱਤੇ ਇਕ ਇੰਟਰਵਿਊ 'ਚ ਕਨੇਰੀਆ ਨੇ ਕਿਹਾ,' ਮੇਰਾ ਨਾਂ ਦਾਨਿਸ਼ ਕਨੇਰੀਆ ਹੈ ਅਤੇ ਮੈਂ ਇੰਗਲੈਂਡ ਅਤੇ ਵੈਲਸ ਕ੍ਰਿਕਟ ਬੋਰਡ ਵੱੱਲੋਂ 2012 'ਚ ਮੇਰੇ ਤੇ ਲਗਾਏ ਗਏ ਦੋ ਦੋਸ਼ਾਂ ਨੂੰ ਸਵੀਕਾਰ ਕਰਦਾ ਹਾਂ।'

ਲੈੱਗ ਸਪਿਨਰ ਕਨੇਰੀਆ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਕੰਮ 'ਤੇ ਅਫਸੋਸ ਹੈ ਅਤੇ ਉਹ ਚਾਹੁੰਦੇ ਹਨ ਕਿ ਉਨ੍ਹਾਂ 'ਤੇ ਲਗਾਇਆ ਗਿਆ ਬੈਨ ਖਤਮ ਕੀਤਾ ਜਾਵੇ। ਉਨ੍ਹਾਂ ਅੱਗੇ ਕਿਹਾ,' ਮੈਂ ਮਾਰਵਨ ਵੈਸਟਫੀਲਡ , ਅਸੈਕਸ ਟੀਮ ਦੇ ਆਪਣੇ ਸਾਥੀ ਖਿਡਾਰੀਆਂ, ਅਸੈਕਸ ਕ੍ਰਿਕਟ ਕਲੱਬ, ਅਸੈਕਸ ਕ੍ਰਿਕਟ ਫੈਨਜ਼ ਅਤੇ ਪਾਕਿਸਤਾਨ ਤੋਂ ਮੰਫੀ ਮੰਗਣਾ ਚਾਹੁੰਦਾ ਹਾਂ।'


Related News