ਚੋਟੀ ਦਾ ਦਰਜਾ ਪ੍ਰਾਪਤ ਮੇਦਵੇਦੇਵ ਟੋਰੰਟੋ ਟੂਰਨਾਮੈਂਟ ਦੇ ਸੈਮੀਫ਼ਾਈਨਲ ’ਚ

08/14/2021 7:00:19 PM

ਟੋਰੰਟੋ— ਚੋਟੀ ਦਾ ਦਰਜਾ ਪ੍ਰਾਪਤ ਦਾਨਿਲ ਮੇਦਵੇਦੇਵ ਨੇ ਸਤਵਾਂ ਦਰਜਾ ਪ੍ਰਾਪਤ ਪੋਲੈਂਡ ਦੇ ਹੂਬਰਟ ਹੁਰਕਾਜ਼ ਨੂੰ ਸਖ਼ਤ ਮੁਕਾਬਲੇ ’ਚ ਹਰਾ ਕੇ ਨੈਸ਼ਨਲ ਬੈਂਕ ਓਪਨ ਟੈਨਿਸ ਟੂਰਨਾਮੈਂਟ ਦੇ ਸੈਮੀਫ਼ਾਈਨਲ ’ਚ ਜਗ੍ਹਾ ਬਣਾਈ। ਮੇਦਵੇਦੇਵ ਨੇ ਕੁਆਰਟਰ ਫ਼ਾਈਨਲ ’ਚ 2-6, 7-6, 7-6 ਨਾਲ ਜਿੱਤ ਦਰਜ ਕੀਤੀ। 

ਸੈਮੀਫਾਈਨਲ ’ਚ ਮੇਦਵੇਦੇਵ ਦਾ ਸਾਹਮਣਾ ਅਮਰੀਕਾ ਦੇ ਜਾਨ ਇਸਨਰ ਨਾਲ ਹੋਵੇਗਾ ਜਿਨ੍ਹਾਂ ਨੇ ਫ਼ਰਾਂਸ ਦੇ 11ਵਾਂ ਦਰਜਾ ਪ੍ਰਾਪਤ ਮੋਨਫਿਲਸ ਨੂੰ 7-6, 6-4  ਨਾਲ ਹਰਾ ਕੇ ਬਾਹਰ ਕੀਤਾ। ਤੀਜਾ ਦਰਜਾ ਪ੍ਰਾਪਤ ਯੂਨਾਨ ਦੇ ਸਟੇਫਾਨੋਸ ਸਿਤਸਿਪਾਸ ਦਾ ਸਾਹਮਣਾ ਇਕ ਹੋਰ ਸੈਮੀਫ਼ਾਈਨਲ ’ਚ ਅਮਰੀਕਾ ਦੇ ਕੁਆਲੀਫ਼ਾਇਰ ਰਿਲੀ ਓਪੇਲਕਾ ਨਾਲ ਹੋਵੇਗਾ। ਸਿਤਸਿਪਾਸ ਨੇ ਛੇਵਾਂ ਦਰਜਾ ਪ੍ਰਾਪਤ ਨਾਰਵੇ ਦੇ ਕਾਸਪਰ ਰੂਡ ਨੂੰ 6-1, 6-4 ਨਾਲ ਹਰਾਇਆ ਜਦਕਿ ਓਪੇਲਕਾ ਨੇ 10ਵਾਂ ਦਰਜਾ ਪ੍ਰਾਪਤ ਸਪੇਨ ਦੇ ਰਾਬਰਟੋ ਬਤਿਸਤਾ ਆਗੁਤ ਨੂੰ 6-3, 7-6 ਨਾਲ ਹਰਾਇਆ।


Tarsem Singh

Content Editor

Related News