ਸਕੀ ਜੰਪਰ ਡੈਨੀਅਲ ਆਂਦਰੇ ਹਾਦਸੇ ’ਚ ਜ਼ਖ਼ਮੀ ਹੋਣ ਤੋਂ ਬਾਅਦ ਹਸਪਤਾਲ ’ਚ ਦਾਖ਼ਲ
Friday, Mar 26, 2021 - 11:37 AM (IST)
ਸਪੋਰਟਸ ਡੈਸਕ— ਨਾਰਵੇ ਦੇ 27 ਸਾਲਾ ਸਕੀ ਜੰਪਰ ਡੈਨੀਅਲ ਆਂਦਰੇ ਨੂੰ ਸਲੋਵੇਨੀਆ ’ਚ ਇਕ ਹਾਦਸੇ ਦੇ ਬਾਅਦ ਹਸਪਤਾਲ ’ਚ ਦਾਖ਼ਲ ਕਰਾਇਆ ਗਿਆ ਹੈ। ਆਂਦਰੇ ਨੂੰ ਲੈਂਡਿੰਗ ਪਹਾੜੀ ’ਤੇ ਹਾਦਸੇ ਦੇ ਬਾਅਦ ਹਸਪਤਾਲ ’ਚ ਦਾਖ਼ਲ ਕਰਾਇਆ ਗਿਆ ਹੈ। ਆਂਦਰੇ ਪਲਾਨਿਕਾ ’ਚ ਹੋਣ ਵਾਲੇ ਵਰਲਡ ਕੱਪ ’ਚ ਨਿੱਜੀ ਪ੍ਰਤੀਯੋਗਿਤਾ ਤੋਂ ਪਹਿਲਾਂ ਟ੍ਰਾਇਲ ’ਚ ਮੁਕਾਬਲੇਬਾਜ਼ੀ ਕਰ ਰਹੇ ਸਨ।
ਇਹ ਵੀ ਪੜ੍ਹੋ : ਨਾਨੇ ਦੀ ਗੋਦ ’ਚ ਖੇਡਦੀ ਨਜ਼ਰ ਆਈ ਵਾਮਿਕਾ, ਅਨੁਸ਼ਕਾ ਨੇ ਸਾਂਝੀਆਂ ਕੀਤੀਆਂ ਤਸਵੀਰਾਂ
ਉਨ੍ਹਾਂ ਨੂੰ ਹਾਦਸਾ ਹੋਣ ਦੇ ਬਾਅਦ ਮੈਡੀਕਲ ਸਟਾਫ਼ ਨੇ ਫ਼ਰਸਟ ਏਡ ਦਿੱਤੀ। ਆਂਦਰੇ ਵਿਸ਼ਵ ਚੈਂਪੀਅਨ ਹਨ ਅਤੇ ਉਨ੍ਹਾਂ ਨੇ 2018 ’ਚ ਟੀਮ ਮੁਾਬਲੇ ’ਚ ਓਲੰਪਿਕ ਸੋਨ ਤਮਗਾ ਜਿੱਤਿਆ ਸੀ। ਉਨ੍ਹਾਂ ਨੇ 2018 ’ਚ ਪਲਾਨਿਕਾ ’ਚ 243.5 ਮੀਟਰ ਦੀ ਛਲਾਂਗ ਲਾਈ ਸੀ। ਇਸ ਵਾਰ ਪਲਾਨਿਕਾ ਪੰਜ ਰੋਜ਼ਾ ਸਕੀ ਜੰਪਿੰਗ ਵਰਲਡ ਕੱਪ ਪ੍ਰੋਗਰਾਮ ਦੀ ਮੇਜ਼ਬਾਨੀ ਕਰ ਰਿਹਾ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।