ਵਿਸ਼ਵ ਕੱਪ ਕੁਆਲੀਫ਼ਾਇੰਗ ਲਈ ਅਲਵੇਸ ਤੇ ਸਿਲਵਾ ਬ੍ਰਾਜ਼ੀਲ ਟੀਮ ’ਚ

Saturday, May 15, 2021 - 11:49 AM (IST)

ਵਿਸ਼ਵ ਕੱਪ ਕੁਆਲੀਫ਼ਾਇੰਗ ਲਈ ਅਲਵੇਸ ਤੇ ਸਿਲਵਾ ਬ੍ਰਾਜ਼ੀਲ ਟੀਮ ’ਚ

ਸਾਊ ਪਾਊਲੋ— ਤਜਰਬੇਕਾਰ ਡਿਫ਼ੈਂਡਰ ਦਾਨੀ ਅਲਵੇਸ ਤੇ ਥਿਆਗੋ ਸਿਲਵਾ ਦੀ ਅਗਲੇ ਮਹੀਨੇ ਇਕਵਾਡੋਰ ਤੇ ਪਰਾਗਵੇ ਖ਼ਿਲਾਫ਼ ਵਿਸ਼ਵ ਕੱਪ ਫ਼ੁੱਟਬਾਲ ਕੁਆਲੀਫ਼ਾਇੰਗ ਦੌਰ ਦੇ ਮੈਚਾਂ ਲਈ ਬ੍ਰਾਜ਼ੀਲ ਦੀ ਟੀਮ ’ਚ ਵਾਪਸੀ ਹੋਈ ਹੈ। ਬ੍ਰਾਜ਼ੀਲ ਦੇ ਕੋਚ ਟਿਟੇ ਨੇ ਕਿਹਾ ਕਿ 38 ਸਾਲਾ ਅਲਵੇਸ ਤੇ 36 ਸਾਲ ਦੇ ਸਿਲਵਾ ਨੂੰ ਦੁਬਾਰਾ ਟੀਮ ’ਚ ਸ਼ਾਮਲ ਕੀਤਾ ਗਿਆ ਹੈ ਕਿਉਂਕਿ ਉਹ ਖੇਡਣ ’ਚ ਸਮਰਥ ਹਨ। ਬ੍ਰਾਜ਼ੀਲ ਚਾਰ ਮੈਚਾਂ ’ਚ ਸਾਰੇ ਜਿੱਤ ਕੇ ਦੱਖਣੀ ਅਮਰੀਕੀ ਕੁਆਲੀਫ਼ਾਇੰਗ ਸਮੂਹ ’ਚ ਚੋਟੀ ’ਤੇ ਹੈ। ਅਰਜਨਟੀਨਾ ਉਸ ਤੋਂ ਦੋ ਅੰਕ ਪਿੱਛੇ ਹੈ। ਦੱਖਣੀ ਅਮਰੀਕਾ ਦੀਆਂ ਸਾਰੀਆਂ ਦਸ ਟੀਮਾਂ ਨੂੰ ਮਾਰਚ ’ਚ ਖੇਡਣਾ ਸੀ ਪਰ ਕੋਰੋਨਾ ਮਹਾਮਾਰੀ ਕਾਰਨ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ।


author

Tarsem Singh

Content Editor

Related News