ਦੰਗਲ ਗਰਲ ਬਬੀਤਾ ਫੋਗਟ ਦਾ ਵਿਆਹ 1 ਦਸੰਬਰ ਨੂੰ

Monday, Nov 11, 2019 - 01:46 AM (IST)

ਦੰਗਲ ਗਰਲ ਬਬੀਤਾ ਫੋਗਟ ਦਾ ਵਿਆਹ 1 ਦਸੰਬਰ ਨੂੰ

ਭਿਵਾਨੀ (ਸਪੋਰਟਸ ਡੈਸਕ)- ਕੌਮਾਂਤਰੀ ਮਹਿਲਾ ਪਹਿਲਵਾਨ ਦੰਗਲ ਗਰਲ ਤੇ ਵਿਧਾਨ ਸਭਾ ਚੋਣਾਂ ਵਿਚ ਦਾਦਰੀ ਤੋਂ ਭਾਜਪਾ ਦੀ ਟਿਕਟ 'ਤੇ ਚੋਣ ਲੜਨ ਵਾਲੀ ਬਬੀਤਾ ਫੋਗਟ ਜਲਦ ਹੀ ਵਿਆਹ ਦੇ ਪਵਿੱਤਰ ਬੰਧਨ ਵਿਚ ਬੱਝਣ ਜਾ ਰਹੀ ਹੈ। ਇਸ ਗੱਲ ਦੀ ਪੁਸ਼ਟੀ ਐਤਵਾਰ ਨੂੰ ਬਬੀਤਾ ਫੋਗਟ ਦੇ ਚਾਚਾ ਸੱਜਣ ਸਿੰਘ ਨੇ ਕੀਤੀ ਹੈ। ਉਸ ਨੇ ਦੱਸਿਆ ਕਿ ਮੂਲ ਰੂਪ ਨਾਲ ਝੱਜਰ ਜ਼ਿਲੇ ਦੇ ਪਿੰਡ ਮਾਤਨਹੇਲ ਨਿਵਾਸੀ ਹਾਲ ਆਬਾਦ ਨਜ਼ਫਗੜ੍ਹ ਵਿਚ ਰਹਿ ਰਹੇ ਪਹਿਲਵਾਨ ਵਿਵੇਕ ਸੁਹਾਗ ਨਾਲ ਬਬੀਤਾ ਆਪਣੀ ਜ਼ਿੰਦਗੀ ਦੀ ਨਵੀਂ ਪਾਰੀ ਦੀ ਸ਼ੁਰੂਆਤ ਕਰੇਗੀ। 1 ਦਸੰਬਰ ਨੂੰ ਹੋਣ ਵਾਲਾ ਵਿਆਹ ਬਬੀਤਾ ਦੇ ਪਿੰਡ ਬਲਾਲੀ 'ਚ ਸੰਪੰਨ ਹੋਵੇਗਾ।


author

Gurdeep Singh

Content Editor

Related News