T20 ਵਿਸ਼ਵ ਕੱਪ ਤੋਂ ਪਹਿਲਾਂ ਇਹ ਧਾਕੜ ਤੇਜ਼ ਗੇਂਦਬਾਜ਼ ਕਰੇਗਾ ਅੰਤਰਰਾਸ਼ਟਰੀ ਕ੍ਰਿਕਟ ''ਚ ਵਾਪਸੀ

01/03/2020 5:30:46 PM

ਸਪੋਰਟਸ ਡੈਸਕ— ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਡੇਲ ਸਟੇਨ ਇਸ ਸਾਲ ਹੋਣ ਵਾਲੇ ਆਈ. ਸੀ. ਸੀ. ਟਵੰਟੀ-20 ਵਿਸ਼ਵ ਕੱਪ ਦੇ ਮੱਦੇਨਜ਼ਰ ਅੰਤਰਰਾਸ਼ਟਰੀ ਕ੍ਰਿਕਟ 'ਚ ਵਾਪਸੀ ਕਰਨ ਜਾ ਰਿਹਾ ਹੈ ਅਤੇ ਆਪਣੀ ਰਾਸ਼ਟਰੀ ਟੀਮ ਵਲੋਂ ਇੰਗਲੈਂਡ ਖਿਲਾਫ ਸੀਮਿਤ ਓਵਰ ਸੀਰੀਜ਼ 'ਚ ਖੇਡੇਗਾ। ਸਟੇਨ ਫਿਲਹਾਲ ਇਸ ਸਮੇਂ ਬਿੱਗ ਬੇਸ਼ ਲੀਗ 'ਚ ਮੈਲਬਰਨ ਸਟਾਰਸ ਵਲੋਂ ਖੇਡ ਰਿਹਾ ਹੈ। PunjabKesari
ਸਟੇਨ ਨੇ ਆਸਟਰੇਲੀਆ ਦੇ ਇਕ ਚੈਨਲ ਦੇ ਹਵਾਲੇ ਤੋਂ ਕਿਹਾ, 'ਮੈਂ ਇਹ ਜਾਣਦਾ ਹਾਂ ਕਿ ਮੈਂ ਇੰਗਲੈਂਡ ਖਿਲਾਫ ਟੀ-20 ਸੀਰੀਜ਼ ਦਾ ਹਿੱਸਾ ਹਾਂ, ਮੇਰੀ ਬੋਰਡ ਦੇ ਨਾਲ ਇਹੀ ਆਖਰੀ ਗੱਲਬਾਤ ਹੋਈ ਹੈ। ਮੇਰੇ ਕੋਲ ਦੋ ਹਫ਼ਤੇ ਦੀ ਬ੍ਰੇਕ ਹੈ ਅਤੇ ਉਸ ਦੇ ਬਾਅਦ ਮੈਂ ਸਿੱਧੀ ਆਪਣੀ ਖੇਡ ਦਾ ਹਿੱਸਾ ਬਣਾਂਗਾ। ਮੈਂ ਸੱਚ ਕਹਾਂ ਤਾਂ ਵਨ ਡੇ ਅੰਤਰਰਾਸ਼ਟਰੀ ਦਾ ਹਿੱਸਾ ਬਣਾਂਗਾ, ਪਰ ਇਹ ਨਹੀਂ ਪਤਾ ਕਿ ਕਿੰਨੇ ਸਮੇਂ ਤੱਕ ਖੇਡਾਂਗਾ।  ਅਤੇ ਵਨ-ਡੇ ਤੋਂ ਬਾਅਦ ਮੈਂ ਟੀ-20 ਵੀ ਖੇਡਾਂਗਾ। ਪਿਛਲੇ ਕੁਝ ਸਾਲਾਂ ਤੋਂ ਹੀ ਸਟੇਨ ਸੱਟਾਂ ਨਾਲ ਜੂਝ ਰਹੇ ਹਨ, ਖਾਸ ਕਰ ਨਵੰਬਰ 2016 'ਚ ਉਨ੍ਹਾਂ ਨੂੰ ਆਸਟਰੇਲੀਆ ਦੌਰੇ 'ਚ ਮੋਡੇ 'ਚ ਕਰੀਅਰ ਨੂੰ ਜੋਖ਼ਮ ਪਹੁੰਚਾਉਣ ਵਾਲੀ ਗੰਭੀਰ ਸੱਟ ਲੱਗੀ ਸੀ। ਉਸ ਤੋਂ ਬਾਅਦ ਉਹ 8 ਟੈਸਟ, 9 ਵਨ-ਡੇ ਅਤੇ ਸਿਰਫ ਦੋ ਟੀ-20 ਹੀ ਖੇਡ ਸਕਿਆ ਹੈ।
PunjabKesari
ਸਟੇਨ ਦੇ ਨਾਂ 262 ਮੈਚਾਂ 'ਚ 696 ਅੰਤਰਰਾਸ਼ਟਰੀ ਵਿਕਟਾਂ ਦਰਜ ਹਨ ਅਤੇ ਉਹ ਸਭ ਤੋਂ ਜ਼ਿਆਦਾ ਵਿਕਟਾਂ ਦੇ ਮਾਮਲੇ 'ਚ ਸੂਚੀ 'ਚ ਜੇਮਸ ਐਂਡਰਸਨ ਅਤੇ ਸਟੂਅਰਟ ਬਰਾਡ ਤੋਂ ਬਾਅਦ ਤੀਜੇ ਨੰਬਰ 'ਤੇ ਹੈ।  ਇੰਗਲੈਂਡ ਖਿਲਾਫ ਦੱਖਣੀ ਅਫਰੀਕਾ ਦਾ ਸੀਮਤ ਓਵਰ ਦੌਰਾ 4 ਤੋਂ 16 ਫਰਵਰੀ ਤੱਕ ਚੱਲੇਗਾ ਜਿਸ 'ਚ ਮੌਜੂਦਾ ਚਾਰ ਮੈਚਾਂ ਦੀ ਟੈਸਟ ਸੀਰੀਜ਼ ਤੋਂ ਬਾਅਦ ਤਿੰਨ ਵਨ ਡੇ ਅਤੇ ਤਿੰਨ ਟਵੰਟੀ 20 ਮੈਚ ਖੇਡੇ ਜਾਣਗੇ।


Related News