ਵਿਰਾਟ ਨੇ ਸਟੇਨ ਨੂੰ ਸੰਨਿਆਸ ਦਾ ਫੈਸਲਾ ਕਰਨ ''ਤੇ ਦਿੱਤੀਆਂ ਸ਼ੁੱਭਕਾਮਨਾਵਾਂ

08/06/2019 2:35:57 PM

ਨਵੀਂ ਦਿੱਲੀ— ਭਾਰਤੀ ਕ੍ਰਿਕਟ ਕਪਤਾਨ ਵਿਰਾਟ ਕੋਹਲੀ ਨੇ ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਡੇਲ ਸਟੇਨ ਨੂੰ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ 'ਤੇ ਆਪਣੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਸਟੇਨ ਨੇ ਸੀਮਿਤ ਓਵਰ 'ਚ ਧਿਆਨ ਕੇਂਦਰਤ ਕਰਨ ਦੇ ਉਦੇਸ਼ ਨਾਲ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। ਉਨ੍ਹਾਂ ਦੇ ਸੰਨਿਆਸ ਦੇ ਐਲਾਨ ਦੇ ਬਾਅਦ ਤੋਂ ਸੋਸ਼ਲ ਮੀਡੀਆ 'ਤੇ ਕ੍ਰਿਕਟ ਜਗਤ ਦੀਆਂ ਹਸਤੀਆਂ ਨੇ ਵਧਾਈਆਂ ਦਿੱਤੀਆਂ ਹਨ। ਵਿਰਾਟ ਨੇ ਟਵਿੱਟਰ 'ਤੇ ਆਪਣੇ ਖਾਸ ਸੰਦੇਸ਼ 'ਚ ਸਟੇਨ ਨੂੰ ਖੇਡ ਦਾ ਅਸਲੀ ਚੈਂਪੀਅਨ ਦੱਸਿਆ। ਭਾਰਤੀ ਕਪਤਾਨ ਨੇ ਲਿਖਿਆ, ''ਸਟੇਨ ਤੁਸੀਂ ਇਸ ਖੇਡ ਦੇ ਅਸਲ ਚੈਂਪੀਅਨ ਹੋ। ਹੈਪੀ ਰਿਟਾਇਰਮੈਂਟ 'ਦਿ ਪੇਸ ਮਸ਼ੀਨ'।'' 
PunjabKesari
ਵਿਰਾਟ ਇੰਡੀਅਨ ਪ੍ਰੀਮੀਅਰ ਲੀਗ 'ਚ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਕਪਤਾਨ ਹਨ ਅਤੇ ਸਟੇਨ ਕੁਝ ਸਮੇਂ ਲਈ ਉਨ੍ਹਾਂ ਦੇ ਨਾਲ ਖੇਡ ਚੁੱਕੇ ਹਨ। ਸਟੇਨ ਨੇ ਇਸ ਤੋਂ ਇਲਾਵਾ ਸਨਰਾਈਜ਼ਰਜ਼ ਹੈਦਰਾਬਾਦ, ਗੁਜਰਾਤ ਲਾਇੰਸ ਅਤੇ ਡੇਕਨ ਚਾਰਜਰਜ਼ ਲਈ ਵੀ ਖੇਡਿਆ ਹੈ। ਉਹ 2019 ਦੇ ਸੈਸ਼ਨ 'ਚ ਵੀ ਆਰ.ਸੀ.ਬੀ. 'ਚ ਸ਼ਾਮਲ ਹੋਏ ਸਨ। 36 ਸਾਲਾ ਸਟੇਨ ਦੱਖਣੀ ਅਫਰੀਕਾ ਦੇ ਟੈਸਟ 'ਚ ਸਭ ਤੋਂ ਜ਼ਿਆਦਾ ਵਿਕਟ ਕੱਢਣ ਵਾਲੇ ਗੇਂਦਬਾਜ਼ ਬਣੇ। ਉਨ੍ਹਾਂ ਨੇ ਸਾਲ 2004 'ਚ ਡੈਬਿਊ ਕੀਤਾ ਸੀ ਅਤੇ 93 ਮੈਚਾਂ 'ਚ 439 ਵਿਕਟ ਆਪਣੇ ਨਾਂ ਦਰਜ ਕੀਤੇ।

PunjabKesari

 


Tarsem Singh

Content Editor

Related News